(ਠੇਕਾ ਭਰਤੀ ਅਧਿਆਪਕਾਂ ਦੀ ਮੰਗ ਨੂੰ ਬੂਰ ਪੈਣ ਦੀ ਆਸ ਬੱਝੀ)
ਸਰਦੂਲਗੜ੍ਹ-13 ਨਵੰਬਰ(ਜ਼ੈਲਦਾਰ ਟੀ.ਵੀ.) ਪਿਛਲੇ ਕਈ ਦਿਨਾਂ ਤੋਂ ਆਪਣੀਆ ਮੰਗਾਂ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ’ਚ ਧਰਨੇ ਬੈਠੇ ਠੇਕਾ ਭਰਤੀ ਪ੍ਰੋਫੈਸਰਾਂ ਦੀ ਮੰਗ ਨੂੰ ਬੂਰ ਪੈਣ ਦੀ ਆਸ ਬੱਝੀ ਹੈ।ਜ਼ਿਕਰ ਯੋਗ ਹੈ ਕਿ ਯੂਨੀਵਰਸਿਟੀ ਪਹੁੰਚੇ ਡਾ. ਗੁਰਪ੍ਰੀਤ ਕੌਰ ਧਰਮ ਪਤਨੀ ਮੱੁਖ ਮੰਤਰੀ ਭਗਵੰਤ ਸਿੰਘ ਮਾਨ ਨੇ ਧਰਨਾਕਾਰੀ ਅਧਿਆਪਕਾਂ ਨੂੰ ਮਿਲ ਕੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਮੰਗ ਤੇ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇਗੀ।ਹਰ ਹਾਲਤ ਵਿਚ ਕੋਈ ਨਾ ਕੋਈ ਸਾਰਥਕ ਹੱਲ ਜ਼ਰੂਰ ਕੱਢਿਆ ਜਾਵੇਗਾ।ਕੰਟਰੈਕਟ ਟੀਚਰਜ਼ ਫਰੰਟ ਦੇ ਆਗੂ ਪ੍ਰੋ. ਰੁਪਿੰਦਰਪਾਲ ਸਿਮਘ ਨੇ ਕਿਹਾ ਕਿ ਮੱੁਖ ਮੰਤਰੀ ਤੇ ਉਨ੍ਹਾਂ ਦੀ ਪਤਨੀ ਵਲੋਂ ਭਾਵੇਂ ਮੰਗਾਂ ਮੰਨ ਲੈਣ ਦਾ ਭਰੋਸਾ ਜ਼ਰੂਰ ਦਿੱਤਾ ਗਿਆ ਹੈ ਪਰ ਮੰਗ ਪੂਰੀ ਹੋਣ ਤੱਕ ਧਰਨਾ ਲਗਾਤਾਰ ਜਾਰੀ ਰਹੇਗਾ।ਡਾ.ਰਾਜਮਹਿੰਦਰ ਕੌਰ,ਡਾ.ਦਲਬੀਰ ਸਿੰਘ,ਪ੍ਰੋ.ਸੁਰਿੰਦਰ ਸਿੰਘ ਤੇ ਸੌਰਭ ਸਲੂਜਾ ਹਾਜ਼ਰ ਸਨ।