ਵਿਦਿਆਰਥਆਂ ਦੀ ਪੜ੍ਹਾਈ ਦਾ ਨਹੀਂ ਹੋਣ ਦਿੱਤਾ ਜਾਵੇਗਾ ਨੁਕਸਾਨ – ਪ੍ਰੋ. ਰੁਪਿੰਦਰਪਾਲ ਸਿੰਘ
ਸਰਦੂਲਗੜ੍ਹ-12 ਨਵੰਬਰ (ਜ਼ੈਲਦਾਰ ਟੀ.ਵੀ.) ਪੰਜਾਬੀ ਯੂਨੀਵਰਸਿਟੀ’ਚ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਕਾਂਚਟੀਚੂਐਂਟ ਕਾਲਜਾਂ,ਨੇਬਰਹੁੱਡ ਕੈਂਪਸ,ਮੁੱਖ ਕੈਂਪਸ,ਰੀਜਨਲ ਸੈਂਟਰ ਦੇ ਕੰਟਰੈਕਟ ਅਧਾਰਤ ਪ੍ਰੋਫੈਸਰਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ।ਯੂਨੀਵਰਸਿਟੀ ਟੀਚਰਜ਼ ਫਰੰਟ ਦੇ ਪ੍ਰਧਾਨ ਪ੍ਰੋ.ਰੁਪਿੰਦਰਪਾਲ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਥੇਬੰਦੀ ਨੇ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਸਮੂਹਿਕ ਤੌਰ ਤੇ ਫੈਸਲਾ ਕੀਤਾ ਹੈ ਕਿ ਉੱਚ ਵਿਦਿਅਕ ਸੰਸਥਾ ਨਾਲ ਸਬੰਧਤ ਅਦਾਰਿਆਂ’ਚ ਪੜ੍ਹਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਕਿਸੇ ਵੀ ਪੱਖ ਤੋਂ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਹੋਣ ਵਾਲੀਆਂ ਪ੍ਰੀਖਿਆਵਾਂ ਤੇ ਹੋਰ ਦਫ਼ਤਰੀ ਕੰਮਾਂ’ਚ ਵੀ ਨਾਲੋ ਨਾਲ ਸਹਿਯੋਗ ਕੀਤਾ ਜਾਵੇਗਾ।ਅਧਿਆਪਕ ਆਗੂ ਨੇ ਕਿਹਾ ਕਿ ਸਾਡੀ ਲੜਾਈ ਸਾਡੀਆਂ ਮੰਗਾਂ ਦੇ ਹੱਕ ਵਿਚ ਹੈ ਕਿਸੇ ਵਿਅਕਤੀ ਵਿਸ਼ੇਸ਼ ਜਾਂ ਨਾਲ ਸੰਸਥਾ ਨਾਲ ਨਹੀਂ।ਵਿਦਿਅਕ ਅਥਾਰਟੀ ਨੇ ਉਨਾਂ ਦੀਆਂ ਮੰਗਾਂ ਤੇ ਗੌਰ ਕਰਨ ਦਾ ਭਰੋਸਾ ਜ਼ਰੂਰ ਦਿੱਤਾ ਹੈ ਪਰ ਕੰਮ ਦੇ ਨਾਲ-ਨਾਲ ਸੰਕੇਤਕ ਧਰਨਾ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਨ੍ਹਾਂ ਦਾ ਮਸਲਾ ਹੱਲ ਨਹੀਂ ਹੋ ਜਾਂਦਾ।ਇਸ ਮੌਕੇ ਜਨਰਲ ਸਕੱਤਰ ਡਾ.ਦਲਬੀਰ ਸਿੰਘ,ਮੀਤ ਪ੍ਰਧਾਨ ਗਗਨਦੀਪ ਸਿੰਘ,ਡਾ.ਰਾਜਮਹਿੰਦਰ ਕੌਰ,,ਡਾ.ਰਵੀ ਸ਼ੰਕਰ,ਡਾ.ਕਮਲਦੀਪ ਕੌਰ,ਪ੍ਰੋ.ਹਰਪ੍ਰੀਤ ਸਿੰਘ,ਪ੍ਰੋ.ਪੁਸ਼ਪਿੰਦਰ ਸਿੰਘ ਹਾਜ਼ਰ ਸਨ
Sent from my Galaxy