ਤਿੰਨ ਮਹੀਨੇ ਬਾਅਦ ਦੁਬਾਰਾ ਕੀਤੇ ਜਾਣਗੇ ਟੈਸਟ- ਡਾ. ਸੰਧੂ
ਸਰਦੂਲਗੜ੍ਹ-11 ਨਵੰਬਰ (ਜ਼ੈਲਦਾਰ ਟੀ.ਵੀ.) ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਮਿਸ਼ਨ ਤਹਿਤ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਹੈਪਾਟਾਈਟਸ ਬੀ.ਅਤੇ ਸੀ.ਦੀ ਜਾਂਚ ਲਈ ਟੈਸਟ ਕਰਨ ਸ਼ੁਰੂਆਤ ਹੋਈ।ਸੀਨੀਅਰ ਮੈਡੀਕਲ ਅਫ਼ਸਰ ਡਾ.ਵੇਦ ਪ੍ਰਕਾਸ਼ ਸੰਧੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਲਾਕੇ ਦੇ ਲੋਕਾਂ ਨੂੰ ਅਜਿਹੇ ਟੈਸਟ ਕਰਾਉਣ ਲਈ ਸਿਵਲ ਹਸਪਤਾਲ ਮਾਨਸਾ ਜਾਣਾ ਪੈਂਦਾ ਸੀ ਪਰ ਹੁਣ ਇਸੇ ਹਸਪਤਾਲ ਦੀ ਲੈਬਾਰਟਰੀ’ਚ ਇਹ ਸੇਵਾ ਨਿਰਵਿਘਨ ਜਾਰੀ ਰਹੇਗੀ।ਉਨ੍ਹਾਂ ਕਿਹਾ ਰੋਗੀ ਵਿਅਕਤੀ ਨੂੰ ਦਵਾਈ ਨਾਲੋ-ਨਾਲ ਦਿੱਤੀ ਜਾਵੇਗੀ।3 ਮਹੀਨੇ ਬਾਅਦ ਬਿਮਾਰੀ ਦਾ ਜਾਇਜ਼ਾ ਲੈਣ ਲਈ ਮਰੀਜ਼ ਦੀ ਦੁਬਾਰਾ ਜਾਂਚ ਹੋਵੇਗੀ।ਬਲਾਕ ਐਜੂਕੇਟਰ ਤਰਲੋਕ ਸਿੰਘ ਨੇ ਦੱਸਿਆ ਕਿ ਇਕ ਅਭਿਆਨ ਰਾਹੀਂ ਫੀਲਡ’ਚ ਤਾਇਨਾਤ ਸਿਹਤ ਕਰਮਚਾਰੀ ਇਸ ਸਹੂਲਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਉਪਰਾਲੇ ਕਰਨਗੇ।ਡਾ. ਸੋਹਣ ਲਾਲ ਅਰੋੜਾ,ਸੀਨੀਅਰ ਫਾਰਮੇਸੀ ਅਫ਼ਸਰ ਸ਼ਿਵਜੀ ਕੁਮਾਰ,ਗੁਰਮੀਤ ਸਿੰਘ,ਕੇਵਲ ਸਿੰਘ ਤੇ ਹੋਰ ਸਿਹਤ ਕਰਮੀ ਇਸ ਮੌਕੇ ਹਾਜ਼ਰ ਸਨ।