(ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਰਵਾਏ ਰਿਹਾਅ)
ਸਰਦੂਲਗੜ੍ਹ-9 ਨਵੰਬਰ (ਜ਼ੈਲਦਾਰ ਟੀ.ਵੀ.) ਜ਼ਿਲ੍ਹਾ ਮਾਨਸਾ ਹਲਕਾ ਸਰਦੂਲਗੜ੍ਹ ਦੇ ਪਿੰਡ ਮੀਰਪੁਰ ਖੁਰਦ ਵਿਖੇ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕਾਰਵਾਈ ਕਰਨ ਆਏ ਬਿਜਲੀ ਮੁਲਾਜ਼ਮਾਂ ਨੂੰ ਇਕੱਠੇ ਹੋਏ ਕਿਸਾਨਾਂ ਨੇ ਬੰਦੀ ਬਣਾ ਲਿਆ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸਰਦੂਲਗੜ੍ਹ ਦੇ ਪ੍ਰਧਾਨ ਹਰਪਾਲ ਸਿੰਘ ਮੀਰਪੁਰ ਨੇ ਦੱਸਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਤੇ ਕੁਝ ਸਰਕਾਰੀ ਮੁਲਾਜ਼ਮ ਕਿਸਾਨਾਂ ਤੇ ਕਾਰਵਾਈ ਕਰਨ ਲਈ ਪਹੁੰਚੇ ਸਨ। ਜਿੰਨ੍ਹਾਂ ਨੂੰ ਜਥੇਬੰਦੀ ਨੇ ਡਟਵਾਂ ਵਿਰੋਧ ਕਰਦੇ ਹੋਏ ਇਕ ਕਮਰੇ ਵਿਚ ਬੰਦ ਕਰ ਦਿੱਤਾ।ਕਿਸਾਨ ਆਗੂ ਨੇ ਕਿਹਾ ਪਰਾਲ਼ੀ ਦੀ ਸੰਭਾਲ ਦਾ ਅਸਾਨ ਤੇ ਸਸਤਾ ਹੱਲ ਸਰਕਾਰਾਂ ਅਜੇ ਤੱਕ ਨਹੀਂ ਕੱਢ ਸਕੀਆਂ।ਅੱਗ ਲਗਾ ਕੇ ਪਰਾਲੀ ਨੂੰ ਖਤਮ ਕਰਨਾ ਕਿਸਾਨਾਂ ਦੀ ਮਜ਼ਬੂਰੀ ਬਣ ਗਿਆ ਹੈ।ਥਾਣਾ ਮੁਖੀ ਸਰਦੂਲਗੜ੍ਹ ਨੇ ਮੌਕੇ ਬੰਦੀ ਮੁਲਾਜ਼ਮਾਂ ਨੂੰ ਛਡਵਾਇਆ।ਇਸ ਤੋਂ ਪਹਿਲਾਂ ਕਾਰਵਾਈ ਕਰਨ ਆਏ ਸਰਕਾਰੀ ਮੁਲਾਜ਼ਮਾਂ ਦੁਆਰਾ ਕਿਸੇ ਵੀ ਕਿਸਾਨ ਤੇ ਕੇਸ ਦਰਜ ਨਾ ਕਰਨ ਦਾ ਭਰੋਸਾ ਦਿੱਤਾ ਗਿਆ।ਇਸ ਦੇ ਵਿਵਾਦਤ ਮਾਮਲੇ ਦੇ ਸਬੰਧ’ਚ ਸਥਾਨਕ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ।