ਵਿਰਾਟ ਕੋਹਲੀ ਬਣੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੁਨੀਆਂ ਦੇ ਛੇਵੇਂ ਬੱਲੇਬਾਜ਼
ਸਰਦੂਲਗੜ੍ਹ-26 ਅਕਤੂਬਰ (ਜ਼ੈਲਦਾਰ ਟੀ.ਵੀ.) ਟੀ 20 ਕ੍ਰਿਕਟ ਸੰਸਾਰ ਕੱਪ ਦੇ 20 ਅਕਤੂਬਰ ਆਸਟਰੇਲੀਆਂ’ਚ ਨੂੰ ਖੇਡੇ ਗਏ ਭਾਰਤ-ਪਾਕਿਸਤਾਨ ਮੈਚ ਦੌਰਾਨ 53 ਗੇਂਦਾ ਤੇ 82 ਦੌੜਾਂ ਬਣਾ ਕੇ ਵਿਰਾਟ ਕੋਹਲੀ ਅੰਤਰਰਾਸ਼ਟਰੀ ਮੈਚਾਂ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੁਨੀਆ ਦੇ 6ਵੇਂ ਬੱਲੇਬਾਜ਼ ਬਣ ਗਏ ਹਨ।ਉਨ੍ਹਾਂ ਨੇ ਹੁਣ ਤੱਕ ਕੁੱਲ 24212 ਦੌੜਾਂ ਬਣਾ ਕੇ ਇਡੀਅਨ ਟੀਮ ਦੇ ਕੋਚ ਰਾਹੁਲ ਦਰਾਵਿੜ (24208) ਨੂੰ ਪਛਾੜ ਦਿੱਤਾ।ਜ਼ਿਕਰ ਯੋਗ ਹੈ ਕਿ ਦੇਸ਼ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੂਲਕਰ (34,357),ਸ੍ਰੀ ਲੰਕਾ ਦੇ ਸੰਗਾਕਾਰਾ (28,016),ਆਸਟਰੇਲੀਆ ਦੇ ਰਿਕੀ ਪੌਟਿੰਗ (27,483) ਸ੍ਰੀ ਲੰਕਾ ਦੇ ਮਹੇਲਾ ਜੈਵਰਧਨੇ(25,957) ਅਤੇ ਦੱਖੜੀ ਅਫਰੀਕਾ ਦੇ ਜੈਕ ਕੈਲਿਸ (25,634) ਅੰਕਾਂ ਨਾਲ ਆਪੋ ਆਪਣੇ ਸਥਾਨ ਤੇ ਕਾਇਮ ਹਨ।