ਜ਼ੈਲਦਾਰ ਟੀਵੀ(16ਅਕਤੂਬ)-ਬੀਤੀ 10 ਅਕਤੂਬਰ 2022 ਨੂੰ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਕਰਦੇ ਨੰਬਰਦਾਰਾਂ ਤੇ ਪੰਜਾਬ ਸਰਕਾਰ ਵਲੋਂ ਦਰਜ ਕੀਤੇ ਪਰਚੇ ਰੱਦ ਕਰਾਉਣ ਲਈ ਨੰਬਰਦਾਰ ਤਿੱਖਾ ਸੰਘਰਸ਼ ਵਿੱਢਣ ਦੇ ਰੌਂਅ’ਚ ਹਨ।ਜਿਸ ਸਬੰਧੀ ਮਾਨਸਾ ਇਕਾਈ ਦੇ ਜ਼ਿਲ੍ਹਾ ਅਹੁਦੇਦਾਰਾਂ ਨੇ ਪੰਜਾਬ ਸਰਕਾਰ ਦੇ ਨਾਂਅ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦਿੱਤਾ।ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਲੋਕਤੰਤਤਰੀ ਰਾਜ ਵਿਚ ਹਰ ਵਿਅਕਤੀ ਨੂੰ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਕਰਨ ਦਾ ਅਧਿਕਾਰ ਹੈ ਪਰ ਸੂਬਾ ਸਰਕਾਰ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਚੱੁਪ ਕਰਾਉਣਾ ਚਾਹੁੰਦੀ ਹੈ।ਨੰਬਰਦਾਰਾਂ ਦੀ ਮੰਗ ਹੈ ਕਿ ਨੰਬਰਦਾਰੀ ਦੇ ਹੱਕ ਪਿਤਾ-ਪੁਰਖੀ ਕੀਤੇ ਜਾਣ।ਤਹਿਸੀਲ ਅਤੇ ਜ਼ਿਲ੍ਹਾ ਪੱਧਰ ਤੇ ਨੰਬਰਦਾਰ ਭਵਨ ਉਸਾਰੇ ਜਾਣ।ਬਸ ਕਿਰਾਇਆ ਤੇ ਟੋਲ ਟੈਕਸ ਮੁਆਫ ਕਰਨ ਤੋਂ ਇਲਾਵਾ ਪਹਿਲਾਂ ਤੋਂ ਸਰਕਾਰ ਦੇ ਧਿਆਨ ਵਿਚ ਲਿਆਂਦੀਆਂ ਮੰਗਾਂ ਜਲਦ ਮੰਨੀਆਂ ਜਾਣ।ਇਸ ਮੌਕੇ ਮਲਕੀਤ ਸਿੰਘ ਰਾਏਪੁਰ,ਜਸਵੀਰ ਸਿੰਘ ਖਾਰਾ,ਪ੍ਰੀਤਮ ਸਿੰਘ ਬਾਜੇਵਾਲਾ,ਵਿਜੈ ਕੁਮਾਰ ਕੌੜੀ,ਸਰਬਜੀਤ ਸਿੰਘ,ਗੁਰਸੇਵਕ ਸਿੰਘ,ਬੂਟਾ ਸਿੰਘ ਦਾਨੇਵਾਲਾ ਹਾਜ਼ਰ ਸਨ।