36ਵੀਆਂ ਰਾਸ਼ਟਰੀ ਖੇਡਾਂ’ਚ ਪੰਜਾਬ ਨੇ ਜਿੱਤੇ ਕੁੱਲ 76 ਤਮਗੇ
ਸਰਦੂਲਗੜ੍ਹ-(ਪ੍ਰਕਾਸ਼ ਸਿੰਘ ਜ਼ੈਲਦਾਰ)
ਬੀਤੇ ਦਿਨ ਗੁਜਰਾਤ’ਚ ਸਮਾਪਤ ਹੋਈਆਂ 36ਵੀਆਂ ਰਾਸ਼ਟਰੀ ਖੇਡਾਂ ਦੌਰਾਨ ਪੰਜਾਬ ਦੇ ਖਿਡਾਰੀਆਂ ਨੇ ਕੁੱਲ 76 ਤਮਗਿਆਂ ਤੇ ਕਬਜ਼ਾ ਜਮਾਇਆ।ਜਿੰਨ੍ਹਾਂ’ਚੋਂ ਸੋਨੇ ਦੇ 19,ਚਾਂਦੀ ਦੇ 32 ਤੇ ਕਾਂਸੀ ਦੇ 25 ਤਮਗੇ ਹਾਸਲ ਕੀਤੇ ਹਨ।ਰਾਜ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਤਮਗਾ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਕੀਤੇ ਐਲਾਨ ਮੁਤਾਬਿਕ ਬਹੁਤ ਜਲਦ ਕੌਮੀ ਖੇਡਾਂ ਦੇ ਜੇਤੂ ਸੂਬੇ ਦੇ ਖਿਡਾਰੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਜ਼ਿਕਰ ਯੋਗ ਹੈ ਇਸ ਤੋਂ ਪਹਿਲੀਆਂ ਰਾਸ਼ਟਰੀ ਖੇਡਾਂ ਜੋ 31 ਜਨਵਰੀ 2015 ਤੋਂ 14 ਫਰਵਰੀ 2015 ਤੱਕ ਭਾਰਤ ਦੇ ਕੇਰਲਾ ਰਾਜ ਵਿਚ ਹੋਈਆਂ ਸਨ,ਦੇ ਵਿਚ ਸੋਨਾ 27,ਚਾਂਦੀ 34 ਤੇ ਕਾਂਸੀ 32 ਕੁੱਲ 93 ਤਮਗਿਆਂ ਨਾਲ ਪੰਜਾਬ 5ਵੇਂ ਸਥਾਨ ਤੇ ਰਿਹਾ ਜੋ ਹੁਣ ਪਛੜ ਕੇ 10ਵੇਂ ਸਥਾਨ ਤੇ ਆ ਗਿਆ ਹੈ।ਜਿਸ ਵਾਸਤੇ ਪੰਜਾਬ ਸਰਕਾਰ ਤੇ ਖੇਡ ਵਿਭਾਗ ਨੂੰ ਜ਼ਰੂਰ ਗੌਰ ਕਰਨੀ ਚਾਹੀਦੀ ਹੈ।ਖਿਡਾਰੀਆਂ ਲਈ ਬਿਹਤਰ ਸਿਖਲਾਈ ਤੇ ਸਹੂਲਤਾਂ ਦੇ ਪ੍ਰਬੰਧ ਕੀਤੇ ਜਾਣਾ ਸਮੇਂ ਦੀ ਮੁੱਖ ਮੰਗ ਹੈ।