
50 ਹਜ਼ਾਰ ਰੁ.ਪ੍ਰਤੀ ਏਕੜ ਮੁਆਵਜ਼ਾ ਜਾਰੀ ਕਰੇ ਸਰਕਾਰ – ਐਡਵੋਕੇਟ ਕੁਲਵਿੰਦਰ ਸਿੰਘ ਉੱਡਤ
ਸਰਦੂਲਗੜ੍ਹ -15 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ)
ਸੀ. ਪੀ. ਆਈ. ਦੇ ਸੂਬਾਈ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਪਿਛਲੇ ਦਿਨੀਂ ਸਰਦੂਲਗੜ੍ਹ ਹਲਕੇ ਦੇ ਭੰਮੇ ਕਲਾਂ, ਬੀਰੇਵਾਲਾ, ਕੋਰਵਾਲਾ, ਬਾਜੇਵਾਲਾ, ਲਾਲਿਆਂਵਾਲੀ ਸਮੇਤ ਹੋਰ ਕਈ ਪਿੰਡਾਂ ‘ਚ ਮੀਂਹ, ਹਨੇਰੀ, ਤੇਜ਼ ਝੱਖੜ ਦੇ ਕਾਰਨ ਪੱਕੀਆਂ ਫਸਲਾਂ ਦੀ ਹੋਈ ਬਰਬਾਦੀ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਕਿਸਾਨਾਂ ਦੇ ਦਰਦ ਨੂੰ ਸਮਝਦੇ ਹੋਏ 50 ਹਜ਼ਾਰ ਰੁ. ਪ੍ਰੀਤ ਏਕੜ ਮੁਆਵਜ਼ਾ ਤੁਰੰਤ ਜਾਰੀ ਕਰੇ ਤਾਂ ਜੋ ਪੀੜਤ ਕਿਸਾਨਾਂ ਨੂੰ ਰਾਹਤ ਮਿਲ ਸਕੇ।