(ਬਿਨਾਂ ਗਿਰਦਾਵਰੀ ਵਾਲੇ ਬਿਆਨ ਨੂੰ ਅਮਲੀ ਰੂਪ ਦੇਣ ਦਾ ਸਹੀ ਸਮਾਂ)
ਸਰਦੂਲਗੜ੍ਹ-25 ਮਾਰਚ(ਜ਼ੈਲਦਾਰ ਟੀ.ਵੀ.)ਪੰਜਾਬ ਦੇ ਹੋਰਨਾਂ ਖੇਤਰਾਂ ਤੋਂ ਇਲਾਵਾ ਸਰਦੂਲਗੜ੍ਹ ਦੇ ਦਰਜਨਾਂ ਪਿੰਡਾਂ‘ਚ ਬੇਮੌਸਮੀ ਬਰਸਾਤ, ਝੱਖੜ ਤੇ ਗੜਿਆਂ ਨੇ ਫਸਲਾਂ ਦਾ ਬਹੁਤ ਨੁਕਸਾਨ ਕੀਤਾ ਹੈ।ਕੁਦਰਤੀ ਆਫਤ ਕਿਸਾਨਾਂ ਤੇ ਕਹਿਰ ਬਣਕੇ ਵਰਸੀ ਹੈ।ਇਹ ਪ੍ਰਗਟਾਵਾ ਬਲਵਿੰਦਰ ਸਿੰਘ ਭੂੰਦੜ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਤੇ ਸਾਬਕਾ ਮੈਂਬਰ ਰਾਜ ਸਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।ਉਨ੍ਹਾਂ ਕਿਹਾ ਕਿਸਾਨ ਪਹਿਲਾਂ ਹੀ ਆਰਥਿਕ ਤੰਗੀ ਦੇ ਸ਼ਿਕਾਰ ਹਨ।ਅਕਾਲੀ ਆਗੂ ਨੇ ਮੰਗ ਕੀਤੀ ਕਿ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ 50 ਹਜ਼ਾਰ ਰੁ. ਪ੍ਰਤੀ ਏਕੜ ਦਿੱਤਾ ਜਾਵੇ।ਮੁੱਖ ਮੰਤਰੀ ਪੰਜਾਬ ਨੂੰ ਬਿਨਾਂ ਗਿਰਦਾਵਰੀ 20 ਹਜ਼ਾਰ ਰੁਪਏ ਪ੍ਰਤੀ ਏਕੜ ਤੁਰੰਤ ਪੀੜਤ ਕਿਸਾਨਾਂ ਦੇ ਖਾਤੇ‘ਚ ਪਾਉਣ ਵਾਲੇ ਉਨ੍ਹਾਂ ਦੇ ਆਪਣੇ ਹੀ ਬਿਆਨ ਤੇ ਹੁਣ ਅਮਲ ਕਰਨ ਦਾ ਸਹੀ ਸਮਾਂ ਹੈ।ਸਰਕਾਰ ਨੇ ਆਪਣੇ ਕੰਮਾਂ ਦੇ ਝੂਠੇ ਪ੍ਰਚਾਰ ਲਈ 800 ਕਰੋੜ ਰੁਪਏ ਰਾਖਵੇਂ ਜ਼ਰੂਰ ਰੱਖ ਲਏ ਪਰ ਨਰਮਾ ਖਰਾਬੇ ਦੀ ਮਾਲੀ ਮਦਦ ਬਹੁਤੇ ਕਿਸਾਨਾਂ ਨੂੰ ਅਜੇ ਤੱਕ ਨਹੀਂ ਮਿਲ ਸਕੀ।ਜੇਕਰ ਮੁਆਵਜ਼ਾ ਰਾਸ਼ੀ ਜਲਦੀ ਜਾਰੀ ਕੀਤੀ ਜਾਂਦੀ ਹੈ ਤਾਂ ਉਹ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਨਗੇ।