ਸਰਦੂਲਗੜ੍ਹ-24 ਦਸੰਬਰ (ਜ਼ੈਲਦਾਰ ਟੀ.ਵੀ.) ਭਾਖੜਾ ਮੁੱਖ ਬਰਾਂਚ ਤੋਂ ਨਿੱਕਲਦੀਆਂ ਸਰਦੂਲਗੜ੍ਹ ਇਲਾਕੇ ਦੀਆਂ ਨਹਿਰਾਂ ਦੇ ਵਿਕਾਸ ਲਈ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਸਾਢੇ 5 ਕਰੋੜ ਰੁ. ਦੀ ਲਾਗਤ ਨਾਲ ਹੋਣ ਵਾਲੇ ਨਵ-ਨਿਰਮਾਣ ਕਾਰਜਾਂ ਦੇ ਨੀਂਹ ਪੱਥਰ ਭਗਾਵਨਪੁਰ ਹੀਂਗਣਾ ਤੇ ਸੰਘਾ ਵਿਖੇ ਰੱਖੇ।ਉਨ੍ਹਾਂ ਗੱਲਬਾਤ ਕਰਦੇ ਹੋਏ ਦੱਸਿਆ ਬੀ.ਡੀ.ਲਿੰਕ ਨਹਿਰ 40 ਸਾਲ ਪੁਰਾਣੀ ਹੈ ਤੇ ਹੁਣ ਇਸ ਦੀ ਸਮਰਥਾ ਪਹਿਲਾਂ ਨਾਲੋਂ 20 ਫੀਸਦੀ ਵਧਾਈ ਜਾਵੇਗੀ।ਜਿਸ ਨਾਲ ਫਤਿਹਪੁਰ,ਘੁਰਕਣੀ,ਝੰਡੂਕੇ,ਮਾਖੇਵਾਲਾ,ਮੀਰਪੁਰ ਕਲਾਂ,ਆਦਮਕੇ,ਫੱਤਾ ਮਾਲੋਕਾ,ਕਾਹਨੇਵਾਲਾ ਸਮੇਤ ਦਰਜਨਾਂ ਪਿੰਡਾਂ ਨੂੰ ਲਾਭ ਹੋਵੇਗਾ।ਇਸੇ ਤਰਾਂ ਭਗਵਾਨਪੁਰ ਹੀਂਗਣਾ ਤੋਂ ਆਹਲੂਪੁਰ ਤੱਕ ਨਹਿਰ ਦੇ ਨਵੀਨੀਕਰਨ ਨਾਲ ਟੇਲਾਂ ਤੇ ਬੈਠੇ ਪਿੰਡ ਨਾਹਰਾਂ,ਸੰਘਾ,ਕਰੰਡੀ,ਮਾਨਖੇੜਾ,ਲੁਹਾਰ ਖੇੜਾ.ਖੈਰਾ ਖੁਰਦ,ਖੈਰਾ ਕਲਾਂ,ਰੋੜਕੀ ਦੇ ਰਕਬੇ ਨੂੰ ਫਾਇਦਾ ਹੋਵੇਗਾ।ਇਹ ਕੰਮ ਨਵੇਂ ਸਿਰੇ ਤੋਂ ਲੇਬਲ ਕਰਕੇ ਕੀਤਾ ਜਾਵੇਗਾ।ਨਵੀਨੀਕਰਨ ਲਈ ਰਾਸ਼ੀ ਜਾਰੀ ਕਰਨ ਬਦਲੇ ਆਪ ਆਗੂ ਨੇ ਪੰਜਾਬ ਦੇ ਮੱੁਖ ਮੰਤਰੀ ਤੇ ਜਲ ਸਰੋਤ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਲਕੇ ਦੇ ਖੇਤਾਂ ਲਈ ਟੇਲਾਂ ਤੇ ਪਾਣੀ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਪੂਨਮ ਸਿੰਘ,ਐਕਸੀਅਨ ਜਗਮੀਤ ਸਿੰਘ ਭਾਕਰ,ਐਸ.ਡੀ.ਓ.ਗੁਣਦੀਪ ਸਿੰਘ ਧਾਲੀਵਾਲ,ਜੇ.ਈ.ਚੈਰੀ ਜਿੰਦਲ,ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।