4 ਤੋਂ 17 ਜੁਲਾਈ ਤੱਕ ਮਨਾਇਆ ਜਾਵੇਗਾ ਦਸਤ ਰੋਕੂ ਪੰਦਰਵਾੜਾ – ਡਾ. ਸੰਧੂ
ਸਰਦੂਲਗੜ੍ਹ – 04 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੇ ਨਿਰਦੇਸ਼ਾਂ ‘ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ ‘ਚ ਬਲਾਕ ਸਰਦੂਲਗੜ੍ਹ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਤੇ ਓ. ਆਰ. ਐੱਸ. ਜ਼ਿੰਕ ਕਾਰਨਰ ਸਥਾਪਿਤ ਕਰਕੇ ਤੀਬਰ ਦਸਤ ਰੋਕੂ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ। ਡਾ. ਸੰਧੂ ਨੇ ਦੱਸਿਆ ਪੰਦਰਵਾੜਾ 4 ਜੁਲਾਈ ਤੋਂ 17 ਜੁਲਾਈ ਤੱਕ ਮਨਾਇਆ ਜਾਵੇਗਾ। ਜਿਸ ਦਾ ਮੁੱਖ ਮੰਤਵ ਬੱਚਿਆਂ ਨੂੰ ਦਸਤ ਰੋਗਾਂ ਤੋਂ ਬਚਾਉਣਾ ਹੈ।
ਇਸ ਦੌਰਾਨ ਆਸ਼ਾ ਵਰਕਰਾਂ ਦੁਆਰਾ 5 ਸਾਲ ਤੱਕ ਦੇ ਬੱਚਿਆਂ ਲਈ ਓ. ਆਰ. ਐੱਸ. ਦੇ ਪੈਕਟ ਘਰ ਘਰ ਵੰਡੇ ਜਾਣਗੇ। ਦਸਤ ਲੱਗੇ ਬੱਚਿਆਂ ਦੀ ਪਹਿਚਾਣ ਕਰਕੇ ਇਲਾਜ ਕੀਤਾ ਜਾਵੇਗਾ। ਬਲਾਕ ਐਜੂਕੇਟਰ ਤਰਲੋਕ ਸਿੰਘ ਨੇ ਦੱਸਿਆ ਕਿ ਫੀਲਡ ਸਟਾਫ ਵਲੋਂ ਸਕੂਲਾਂ ਤੇ ਘਰਾਂ ਵਿਚ ਪਹੁੰਚ ਕੇ ਮਾਂ ਦੇ ਦੱੁਧ ਦੀ ਮਹੱਤਤਾ ਤੋਂ ਇਲਾਵਾ ਹੱਥ ਧੋਣ ਦੇ ਢੰਗ ਤਰੀਕਿਆਂ ਬਾਰੇ ਜਾਣੂ ਕਰਵਾਇਆ ਜਾਵੇਗਾ।
ਇਸ ਮੌਕੇ ਸਿਹਤ ਇੰਸਪੈਕਟਰ ਹੰਸਰਾਜ, ਕਮਿਊਨਿਟੀ ਹੈਲਥ ਅਫ਼ਸਰ ਰੁਪਿੰਦਰ ਕੌਰ, ਰਵਿੰਦਰ ਸਿੰਘ ਰਵੀ, ਹਰਪ੍ਰੀਤ ਸਿੰਘ, ਆਸ਼ਾ ਰਾਣੀ, ਵੀਰਪਾਲ ਕੌਰ, ਜਸਬੀਰ ਸਿੰਘ ਹਾਜ਼ਰ ਸਨ।