31 ਮਈ ਤੋਂ ਲਾਵਾਂਗੇ ਧਰਨਾ, ਕਰਾਂਗੇ ਭੁੱਖ ਹੜਤਾਲ਼ – ਮਲੂਕ ਸਿੰਘ ਹੀਰਕੇ
ਸਰਦੂਲਗੜ੍ਹ – 21 ਮਈ (ਪ੍ਰਕਾਸ਼ ਜ਼ਿੰਘ ਜ਼ੈਲਦਾਰ) ਭਾਰਤੀ ਕਿਸਾਨ ਯੂਨੀਅਨ (ਏਕਤਾ) ਮਾਲਵਾ ਵਲੋਂ ਡੇਰਾ ਬਾਬਾ ਧਿਆਨ ਦਾਸ ਝੁਨੀਰ ਵਿਖੇ ਜ਼ਿਲ੍ਹਾ ਪੱਧਰੀ ਇਕੱਤਰਤਾ ਕੀਤੀ ਗਈ। ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਕਿਹਾ ਕਿ ਪਿਛਲੇ ਦਿਨੀਂ ਬੇਮੌਸਮੀ ਬਰਸਾਤ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਸਰਕਾਰ ਨੇ ਅਜੇ ਤੱਕ ਨਹੀਂ ਦਿੱਤਾ। ਮੁੱਖ ਮੰਤਰੀ ਵਲੋਂ ਵਿਸਾਖੀ ਤੋਂ ਪਹਿਲਾਂ ਮੁਆਵਜ਼ੇ ਦੀ ਰਾਸ਼ੀ ਕਿਸਾਨਾਂ ਦੇ ਖਾਤਿਆਂ ‘ਚ ਪਾੳਣ ਦਾ ਕੀਤਾ ਗਿਆ ਐਲਾਨ ਅਮਲ ਵਿਚ ਨਹੀਂ ਬਦਲ ਸਕਿਆ। ਕਿਸਾਨ ਆਗੂ ਨੇ ਕਿਹਾ ਕਿ ਆਉਣ ਵਾਲੀ 31 ਮਈ 2023 ਤੋਂ ਉਪ ਮੰਡਲ ਮੈਜਿਸਟਰੇਟ ਸਰਦੂਲਗੜ੍ਹ ਦੇ ਦਫ਼ਤਰ ਮੂਹਰੇ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ। ਜਿਸ ਦੌਰਾਨ ਹਰ ਰੋਜ਼ 2 ਕਿਸਾਨ ਭੁੱਖ ਹੜਤਾਲ ਤੇ ਬੈਠਿਆ ਕਰਨਗੇ। ਇਸ ਮੌਕੇ ਮਲਕੀਤ ਸਿੰਘ ਜੌੜਕੀਆਂ, ਸੁੱਚਾ ਸਿੰਘ ਮਲਕੋਂ, ਹਰਗੋਬਿੰਦ ਸਿੰਘ, ਹਰਭਜਨ ਸਿੰਘ ਫਰੀਦਕੇ, ਬਲਜੀਤ ਸਿੰਘ ਸੰਘਾ, ਪਾਲ ਸਿੰਘ ਹੀਰਕੇ ਹਾਜ਼ਰ ਸਨ।