191 ਕਰੋੜ ਰੁ. ਦਾ ਸਿੱਕਾ
ਸਰਦੂਲਗੜ੍ਹ-9 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਬ੍ਰਿਟੇਨ ਦੀ ਮਹਾਰਾਣੀ ਮਰਹੂਮ ਐਲਿਜ਼ਾਬੈਥ (ਦੂਜੀ) ਦੇ ਸਨਮਾਨ ‘ਚ ਜਾਰੀ ਕੀਤੇ ਦੁਨੀਆਂ ਦੇ ਸਭ ਤੋਂ ਮਹਿੰਗੇ ਸਿੱਕੇ ਦਾ ਪਤਾ ਲੱਗਿਆ ਹੈ। ਜਿਸ ਨੂੰ ਤਿਆਰ ਕਰਨ ਲਈ 4 ਕਿਲੋਗਰਾਮ ਸੋਨਾ ਤੇ 6426 ਹੀਰਿਆਂ ਦੀ ਵਰਤੋਂ ਕੀਤੀ ਗਈ ਹੈ। ਇਸ ਦਾ ਖੁਲਾਸਾ ਈਸਟ ਇੰਡੀਆ ਕੰਪਨੀ ਵਲੋਂ ਕੀਤਾ ਗਿਆ ਹੈ। ਭਾਰਤੀ ਮੁਦਰਾ ਵਿਚ ਇਸ ਦੀ ਕੀਮਤ 191 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਸਿੱਕੇ ਤੇ ਮਹਾਰਾਣੀ ਦੀਆਂ 11 ਤਸਵੀਰਾਂ ਛਪੀਆਂ ਹਨ।