ਹੀਰਕੇ ਪਿੰਡ ਵਿਖੇ ਨਹਿਰੂ ਯੁਵਾ ਕੇਂਦਰ ਦੇ 50ਵੇਂ ਸਥਾਪਨਾ ਦਿਵਸ ਮੌਕੇ ਖੂਨਦਾਨੀਆਂ ਦਾ ਸਨਮਾਨ

ਹੀਰਕੇ ਪਿੰਡ ਵਿਖੇ ਨਹਿਰੂ ਯੁਵਾ ਕੇਂਦਰ ਦੇ 50ਵੇਂ ਸਥਾਪਨਾ ਦਿਵਸ ਮੌਕੇ ਖੂਨਦਾਨੀਆਂ ਦਾ ਸਨਮਾਨ

(ਬਾਲ ਦਿਵਸ ਨੂੰ ਸਮਰਪਿਤ ਕਰਵਾਏ ਭਾਸ਼ਨ ਮੁਕਾਬਲੇ)

ਸਰਦੂਲਗੜ੍ਹ-15 ਨਵੰਬਰ (ਜ਼ੈਲਦਾਰ ਟੀ.ਵੀ.) ਸਰਦੂਲਗੜ੍ਹ ਦੇ ਪਿੰਡ ਹੀਰਕੇ ਵਿਖੇ ਸ਼ਹੀਦ ਊਧਮ ਸਿੰਘ ਸਰਵ ਸਾਂਝਾ ਕਲੱਬ ਵਲੋਂ ਬਾਲ ਦਿਵਸ ਅਤੇ ਨਹਿਰੂ ਯੁਵਾ ਕੇਂਦਰ ਦੇ 50ਵੇਂ ਸਥਾਪਨਾ ਦਿਵਸ ਮੌਕੇ ਇਕ ਪ੍ਰੋਗਰਾਮ ਕਰਵਾਇਆ ਗਿਆ।ਜਿਸ ਦੌਰਾਨ ਖੂਨਦਾਨੀ ਅਮਨਦੀਪ ਸਿੰਘ ਨੇ 40 ਵਾਰ,ਗੁਰਮੇਲ ਸਿੰਘ 36,ਤੋਤਾ ਸਿੰਘ 28,ਗਰੁਵੀਰ ਸਿੰਘ 15,ਲਵਪ੍ਰੀਤ ਸਿੰਘ 11,ਗੁਰਮੀਤ ਸਿੰਘ,ਮਨਿੰਦਰ ਸਿੰਘ,ਰਣਜੀਤ ਸਿੰਘ,ਦੀਦਾਰ ਸਿੰਘ 10,ਤੇਜਾ ਸਿੰਘ 8,ਜਰਨੈਲ ਸਿੰਘ,ਸੰਤੋਖ ਸਿੰਘ,ਸੁਖਦੀਪ ਸਿੰਘ 7,ਪ੍ਰਦੀਪ ਸਿੰਘ,ਜਸਵੰਤ ਸਿੰਘ,ਕੁਲਵੰਤ ਸਿੰਘ 6,ਨਵਜੋਤ ਸਿੰਘ,ਸਤਨਾਮ ਸਿੰਘ 5 ਵਾਰ ਤੋਂ ਇਲਾਵਾ 2 ਤੋਂ ਵੱਧ ਵਾਰ ਖੂਨਦਾਨ ਕਰਨ ਵਾਲੇ ਬੋਹੜ ਸਿੰਘ,ਸੂਭਾਸ਼ ਕੁਮਾਰ ਸਤਪਾਲ,ਨਾਜਰ ਸਿੰਘ,ਸੁਖਪਾਲ ਸਿੰਘ,ਸੁਖਵੰਤਸਿੰਘ,ਜਸਬੀਰਸਿੰਘ,ਬਲਵੀਰ  ਸਿੰਘ,ਲਕਸ਼ਦੀਪ,ਜਸਪ੍ਰੀਤ,ਪ੍ਰਭਦੀਪ,ਸੋਨੂੰ ਕੁਮਾਰ,ਜਸਕਰਨ ਸਿੰਘ,ਬਲਜੀਤ ਸਿੰਘ,ਗੁਰਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਇਸ ਤੋਂ ਪਹਿਲਾਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾਕਾਰ ਤੇ ਪ੍ਰੋਗਰਾਮ ਸੁਪਰਵਾਈਜ਼ਰ ਡਾ.ਸੰਦੀਪ ਘੰਡ ਨੇ ਖੂਨਦਾਨ ਦੀ ਅਹਿਮੀਅਤ ਅਤੇ ਸੰਸਥਾ ਦੀ ਸਥਾਪਨ ਤੇ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।ਉਨ੍ਹਾਂ ਬੱਚਿਆਂ ਨੂੰ ਬਾਲ ਦਿਵਸ ਦੀ ਵਧਾਈ ਦਿੰਦੇ ਹੋਏ ਅਧਿਆਪਕਾਂ ਦਾ ਸਨਮਾਨ ਹਮੇਸ਼ਾਂ ਕਾਇਮ ਰੱਖਣ ਦੀ ਗੱਲ ਆਖੀ।ਇਸ ਮੌਕੇ ਕਰਵਾਏ ਗਏ ਬੱਚਿਆਂ ਦੇ ਭਾਸ਼ਨ ਤੇ ਸੁੰਦਰ ਲਿਖਾਈ ਮੁਕਾਬਲੇ’ਚ ਭਾਗ ਲੈਣ ਵਾਲੇ ਵਿਿਦਆਰਥੀ ਸਿਕੰਦਰ ਸਿੰਘ,ਕੋਮਲ ਕੌਰ ਤੇ ਕਮਲਦੀਪ ਕੌਰ ਨੂੰ ਵੀ ਸਨਮਾਨਿਤ ਕੀਤਾ।ਮੁੱਖ ਅਧਿਆਪਕ ਹਰਜੀਤ ਸਿੰਘ,ਮਨੋਜ ਕੁਮਾਰ ਛਾਪਿਆਂ ਵਾਲੀ,ਕਾਮਰੇਡ ਜਗਰਾਜ ਸਿੰਘ,ਗੁਰਮੇਲ ਸਿੰਘ,ਸਾਬਕਾ ਸਰਪੰਚ ਜੀਤਾ ਸਿੰਘ,ਮਾਸਟਰ ਬਲਵੀਰ ਸਿੰਘ,ਅਮਨਦੀਪ ਸਿੰਘ,ਅਮਰਜੀਤ ਕੌਰ,ਅਮਰਬੀਰ ਕੌਰ,ਕੁਲਵਿੰਦਰ ਕੌਰ,ਬਲਜਿੰਦਰ ਕੌਰ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।ਅੰਤ ਵਿਚ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਮਾਨ ਨੇ ਪ੍ਰੋਗਰਾਮ ਸਫਲਤਾ ਪੂਰਵਕ ਨੇਪਰੇ ਚੜ੍ਹਨ ਲਈ ਸਾਰੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ।

Read Previous

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਇਕੱਤਰਤਾ ਕੀਤੀ

Read Next

ਮੰਗਾਂ ਮੰਨਵਾ ਕੇ ਚੁੱਕਾਂਗੇ ਧਰਨਾ – ਪ੍ਰੋ.ਰੁਪਿੰਦਰਪਾਲ ਸਿੰਘ

One Comment

  • Good sir

Leave a Reply

Your email address will not be published. Required fields are marked *

Most Popular

error: Content is protected !!