ਹਸਪਤਾਲ ਦੇ ਅਮਲੇ ਨੂੰ ਤਣਾਅ ਮੁਕਤ ਪ੍ਰਬੰਧਨ ਸਬੰਧੀ ਦਿੱਤੀ ਸਿਖਲਾਈ
ਸਰਦੂਲਗੜ-14 ਅਕਤੂਬਰ 2024 (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ‘ਚ ਸਮੁੱਚੇ ਸਟਾਫ ਨੂੰ ਤਣਾਅ ਮੁਕਤ ਪ੍ਰਬੰਧਨ ਸਬੰਧੀ ਸਿਖਲਾਈ ਦਿੱਤੀ ਗਈ। ਕੌਂਸਲਰ ਗਜ਼ਲਦੀਪ ਕੌਰ ਨੇ ਕਿਹਾ ਕਿ ਤਣਾਅ ਮੁਕਤ ਰਹਿਣ ਲਈ ਵਿਚਾਰ ਸਾਕਾਰਾਤਮਕ ਹੋਣੇ ਜ਼ਰੂਰੀ ਹਨ। ਭੂਤ-ਭਵਿੱਖ ਦੀ ਚਿੰਤਾ ਛੱਡ ਕੇ ਵਰਤਮਾਨ ਕਾਲ ‘ਚ ਜਿਊਣਾ ਚਾਹੀਦਾ ਹੈ। ਕਸਰਤ, ਯੋਗ, ਸੰਗੀਤ, ਚੰਗੀਆਂ ਕਿਤਾਬਾਂ ਪੜ੍ਹਨ ਨੂੰ ਰੋਜ਼ ਮਰ੍ਹਾ ਦਾ ਹਿੱਸਾ ਬਣਾਉਣ ਨਾਲ ਮਨ ਤਨਾਓ ਮੁਕਤ ਹੁੰਦਾ ਹੈ। ਇਸ ਮੌਕੇ ਵੀਨਾ ਰਾਣੀ, ਪਰਸ਼ਨ ਸਿੰਘ, ਪਵਨ ਕੁਮਾਰ, ਰਾਜ ਸਿੰਘ, ਰਜਿੰਦਰ ਕੁਮਾਰ, ਆਸ਼ਾ ਵਰਕਰ ਤੇ ਜੀ. ਐਨ, ਐਮ. ਦੇ ਸਿੱਖਿਆਰਥੀ ਹਾਜ਼ਰ ਸਨ।