
ਸੰਤ ਸਤਨਾਮ ਦਾਸ ਸਕੂਲ ਬਰਨ ‘ਚ ਅਲਬੈਂਡਾਜ਼ੋਲ ਗੋਲੀਆਂ ਵੰਡੀਆਂ
ਸਰਦੂਲਗੜ੍ਹੁ – 10 ਅਗਸਤ 2025 (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਹਤ ਵਿਭਾਗ ਵਲੋਂ ਬੱਚਿਆਂ ਨੂੰ ਪੇਟ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਸਮੇਂ-ਸਮੇਂ ‘ਤੇ ਕੀਤੇ ਜਾਂਦੇ ਉਪਰਾਲਿਆਂ ਤਹਿਤ ਮਾਨਸਾ ਜ਼ਿਲ੍ਹੇ ਦੇ ਸੰਤ ਸਤਨਾਮ ਦਾਸ ਪਬਲਿਕ ਸਕੂਲ ਬਰਨ ਵਿਖੇ ਵਿਦਿਆਰਥੀਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀਆਂ ਗੋਲੀਆਂ (ਅਲਬੈਂਡਾਜ਼ੋਲ) ਵੰਡੀਆਂ ਗਈਆਂ। ਸਿਹਤ ਮੁਲਾਜ਼ਮ ਸੰਦੀਪ ਕੁਮਾਰ, ਬਲਵਿੰਦਰ ਕੌਰ ਤੇ ਸੰਦੀਪ ਕੌਰ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਵੀ ਸਾਂਝੀ ਕੀਤੀ। ਇਸ ਮੌਕੇ ਸਕੂਲ ਮੁਖੀ ਭੀਮ ਸ਼ਰਮਾ, ਪਰਮਜੀਤ ਕੌਰ, ਜਸ਼ਨ ਕੌਰ, ਮਨਪ੍ਰੀਤ ਕੌਰ, ਰਾਜਵੀਰ ਕੌਰ, ਕਿਰਨਪਾਲ ਕੌਰ, ਸਾਹਿਲਪ੍ਰੀਤ ਕੌਰ ਹਾਜ਼ਰ ਸਨ।