
ਸੰਤ ਸਤਨਾਮ ਦਾਸ ਪਬਲਿਕ ਸਕੂਲ ਬਰਨ ‘ਚ ਮਨਾਇਆ ਤੀਆਂ ਦਾ ਤਿਓਹਾਰ
ਸਰਦੂਲਗੜ੍ਹ – 27 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ)
ਮਾਨਸਾ ਜ਼ਿਲ੍ਹੇ ਦੇ ਪਿੰਡ ਬਰਨ ਵਿਖੇ ਚੱਲ ਰਹੇ ਸੰਤ ਸਤਨਾਮ ਦਾਸ ਪਬਲਿਕ ਸਕੂਲ ‘ਚ ਤੀਆਂ ਦਾ ਤਿਓਹਾਰ ਖੁਸ਼ੀਆਂ ਤੇ ਚਾਵਾਂ ਨਾਲ ਮਨਾਇਆ ਗਿਆ। ਅਧਿਆਪਕਾਂ ਵਲੋਂ ਵਿਦਿਆਰਥਣਾਂ ਨੂੰ ਤੀਆਂ ਦੇ ਇਤਿਹਾਸ ਤੇ ਮਹੱਤਤਾ ਬਾਰੇ ਵਿਸਥਾਰ ਗਿਆ। ਪ੍ਰੋਗਰਾਮ ਦੌਰਾਨ ਗਿੱਧੇ ਤੋਂ ਇਲਾਵਾ ਕੁੜੀਆਂ ਵਲੋਂ ਹੋਰ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਮੌਕੇ ਮੁੱਖ ਅਧਿਆਪਕ ਭੀਮ ਸ਼ਰਮਾ, ਪਰਮਜੀਤ ਕੌਰ, ਸਾਹਿਲ ਪ੍ਰੀਤ, ਰਾਜਵੀਰ ਕੌਰ, ਕਿਰਨਪਾਲ ਕੌਰ, ਮਨਜੀਤ ਕੌਰ, ਮਨਪ੍ਰੀਤ ਕੌਰ ਹਾਜ਼ਰ ਸਨ।