ਸੰਗਰੂਰ ਰੈਲੀ ਸਬੰਧ’ਚ ਨੰਬਰਦਾਰਾਂ ਨੇ ਇਕੱਤਰਤਾ ਕੀਤੀ
ਸਰਦੂਲਗੜ੍ਹ- 8 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਨੰਂਬਰਦਾਰ ਯੂਨੀਅਨ ਤਹਿਸੀਲ ਸਰਦੂਲਗੜ੍ਹ ਦੀ ਇਕੱਤਰਤਾ ਸਥਾਨਕ ਕਚਹਿਰੀ ਵਿਖੇ ਸਰਬਜੀਤ ਸਿੰਘ ਟਿੱਬੀ ਹਰੀ ਸਿੰਘ ਦੀ ਪ੍ਰਧਾਨਗੀ’ਚ ਹੋਈ।ਜਿਸ ਦੌਰਾਨ ਯੂਨੀਅਨ ਦੀਆਂ ਲਟਕਦੀਆਂ ਮੰਗਾਂ ਸਬੰਧੀ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ।ਨੰਬਰਦਾਰ ਆਗੂ ਪ੍ਰੀਤਮ ਸਿੰਘ ਬਾਜੇਵਾਲਾ,ਵਿਜੈ ਕੁਮਾਰ ਕੌੜੀ ਤੇ ਗਮਦੂਰ ਸਿੰਘ ਭੰਮੇ ਕਲਾਂ ਨੇ 10 ਅਕਤੂਬਰ ਦੀ ਸੰਗਰੂਰ ਵਿਖੇ ਰੱਖੀ ਗਈ ਪੰਜਾਬ ਪੱਧਰੀ ਰੋਸ ਰੈਲੀ ਦੀ ਰੂਪ ਰੇਖਾ ਸਾਂਝੀ ਕਰਦੇ ਹੋਏ ਸਾਰੇ ਨੰਬਰਦਾਰਾਂ ਨੂੰ ਹੋਏ ਹੁੰਮ-ਹੁੰਮਾ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।ਉਨ੍ਹਾਂ ਦੋਸ਼ ਲਾਇਆ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੇ ਨੰਬਰਦਾਰਾਂ ਦੀਆਂ ਮੰਗਾਂ ਮੰਨਣ ਦੇ ਵਾਅਦੇ ਕੀਤੇ ਸਨ ਪਰ ਹੁਣ ਲਾਰਿਆਂ ਤੋਂ ਸਿਵਾਏ ਪੱਲੇ ਕੁਝ ਵੀ ਨਹੀਂ ਪਾ ਰਹੀ।ਜਿਸ ਕਰਕੇ ਸਰਕਾਰ ਦੀ ਘੇਰਾਬੰਦੀ ਕਰਨਾ ਉਨ੍ਹਾਂ ਦੀ ਮਜ਼ਬੂਰੀ ਬਣ ਗਿਆ ਹੈ।ਇਸ ਮੌਕੇ ਕਸ਼ਮੀਰ ਸਿੰਘ ਕੁਸਲਾ,ਕੁਲਵੰਤ ਸਿੰਘ ਸਾਧੂਵਾਲਾ,ਮੇਜਰ ਸਿੰਘ ਝੰਡਾ ਕਲਾਂ,ਬੂਟਾ ਸਿੰਘ ਦਾਨੇਵਲਾ,ਜਸਵੰਤ ਸਿੰਘ ਚੋਟੀਆਂ,ਰੋਸ਼ਨ ਲਾਲ ਫੂਸਮੰਡੀ,ਕਰਨੈਲ ਸਿੰਘ ਮੋਫਰ ਹਾਜ਼ਰ ਸਨ।