ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਜੌੜਕੀਆਂ ‘ਚ ਖੂਨਦਾਨ ਕੈਂਪ ਲਗਾਇਆ
ਸਰਦੂਲਗੜ੍ਹ – 10 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਮਾਨਸਾ ਜ਼ਿਲ੍ਹੇ ਦੇ ਪਿੰਡ ਜੌੜਕੀਆਂ ਵਿਖੇ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਖੂਨਦਾਨ ਤੇ ਬੱਚਿਆਂ ਦਾ ਮੁਫ਼ਤ ਡਾਕਟਰੀ ਜਾਂਚ ਕੈਂਪ ਲਗਵਾਇਆ ਗਿਆ।ਜਿਸ ਦਾ ਉਦਘਾਟਨ ਨੰਬਰਦਾਰ ਸੁਖਵੰਤ ਸਿੰਘ ਜੌੜਕੀਆਂ ਨੇ ਕੀਤਾ।ਇਸ ਦੌਰਾਨ 22 ਲੋਕਾਂ ਵਲੋਂ ਸਵੈ-ਇੱਛਾ ਨਾਲ ਖੂਨਦਾਨ ਕੀਤਾ ਗਿਆ।ਸਰਾਂ ਬਲੱਡ ਸੈਂਟਰ ਮਾਨਸਾ ਦੀ ਟੀਮ ਨੇ ਜੈ ਮਲਾਪ ਸੰਸਥਾ ਦੇ ਸਹਿਯੋਗ ਨਾਲ ਖੂਨ ਇਕੱਤਰ ਕੀਤਾ।
ਪ੍ਰਿੰਸੀਪਲ ਜਸਵਿੰਦਰ ਸਿੰਘ ਜੌੜਕੀਆਂ ਕਿਹਾ ਕਿ ਸਕੂਲ ਵਲੋਂ ਅੱਗੇ ਤੋਂ ਵੀ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣਗੇ।ਵਿਦਿਆਰਥੀਆਂ ਦੀ ਸਿਹਤ ਦਾ ਖਿਆਲ ਰੱਖਣਾ ਇਕ ਤਰਾਂ ਨਾਲ ਸਕੂਲ ਦਾ ਵੀ ਮੁੱਢਲਾ ਫਰਜ਼ ਬਣ ਜਾਂਦਾ ਹੈ।ਉਨ੍ਹਾਂ ਪਹੁੰਚੀ ਹੋਈ ਡਾਕਟਰੀ ਟੀਮ ਤੇ ਖੂਨਦਾਨੀ ਸੱਜਣਾਂ ਦਾ ਧੰਨਵਾਦ ਕੀਤਾ,ਜਿੰਨ੍ਹਾਂ ਨੇ ਇਸ ਮਹਾਨ ਕਾਰਜ ਦੀ ਸਫਲਤਾ ਲਈ ਯੋਗਦਾਨ ਪਾਇਆ।
ਕਿਰਤੀ ਲੈਬ ਫੱਤਾ ਮਾਲੋਕਾ ਤੇ ਅਲਮੋਲ ਲੈਬਾਰਟਰੀ ਜੌੜਕੀਆਂ ਵੱਲੋਂ ਲੋੜਵੰਦ ਬੱਚਿਆਂ ਦੇ ਟੈਸਟ ਮੁਫ਼ਤ ਕੀਤੇ ਗਏ।ਇਸ ਮੌਕੇ ਡਾ. ਸਵਰਨ ਪ੍ਰਕਾਸ਼ ਗਰਗ ਐੱਮ ਡੀ. ਮੈਡੀਸਨ, ਡਾ. ਪਦਮਣੀ ਵਿਸ਼ਿਸਟ ਡੈਂਟਲ ਸਪੈਸਲਿਸਟ, ਡਾ. ਅਭਿਸੇਕ ਗਰਗ ਆਈ ਸਪੈਸਲਿਸਟ, ਡਾ. ਸੁਖਵਿੰਦਰ ਸਿੰਘ, ਗੁਰਮੀਤ ਸਿੰਘ ਫੱਤਾ ਮਾਲੋਕਾ, ਤਰਸੇਮ ਸਿੰਘ ਪੰਚ, ਸੁਖਜਿੰਦਰ ਸਿੰਘ ਬਾਘਾ, ਨੰਬਰਦਾਰ ਜਗਰਾਜ ਸਿੰਘ ਜੌੜਕੀਆਂ, ਕੁਲਵਿੰਦਰ ਸਿੰਘ, ਗੁਰਤੇਜ ਸਿੰਘ ਤੇਜੀ, ਨਾਜਰ ਸਿੰਘ ਜਟਾਣਾ, ਗੁਰਪਾਲ ਸਿੰਘ, ਹਰਪ੍ਰੀਤ ਸਿੰਘ, ਬਾਦਲ ਸਿੰਘ, ਜਸਵੰਤ ਸਿੰਘ ਤੋਂ ਇਲਾਵਾ ਸਮੂਹ ਸਟਾਫ, ਮਾਪੇ, ਵਿਦਿਆਰਥੀ, ਪਿੰਡਾਂ ਦੇ ਪਤਵੰਤੇ ਤੇ ਹੋਰ ਲੋਕ ਹਾਜ਼ਰ ਸਨ।