
ਸੋਸ਼ਲ ਮੀਡਆ ਤੇ ਵਾਇਰਲ 1940 ਦਾ ਪੁਰਾਣਾ ਬਿਜਲੀ ਦਾ ਬਿੱਲ,ਲੋਕ ਹੈਰਾਨ
ਸਰਦੂਲਗੜ੍ਹ-7 ਫਰਵਰੀ (ਜ਼ੈਲਦਾਰ ਟੀ.ਵੀ.) ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਬਿਜਲੀ ਦਾ ਬਿੱਲ ਲੋਕਾਂ ਲਈ ਹੈਰਾਨ ਹੋਣ ਦੀ ਵੱਡੀ ਵਜ੍ਹਾ ਬਣ ਰਿਹਾ ਹੈ।ਜਿਸ ਤੇ ਪੂਰੀ ਖਪਤ ਦੀ ਰਕਮ ਸਿਰਫ 5 ਰੁ. ਲਿਖੀ ਗਈ ਹੈ।ਜਦੋਂ ਕਿ ਅੱਜ ਦੇ ਜ਼ਮਾਨੇ’ਚ ਬਿਜਲੀ ਦੇ ਪ੍ਰਤੀ ਯੂਨਿਟ ਖਪਤ ਦੀ ਕੀਮਤ 5 ਤੋਂ 10 ਰੁ. ਤੱਕ ਚਲੀ ਗਈ ਹੈ।ਬੰਬੇ ਦੇ ਕਿਸੇ ਅਦਾਰੇ ਦਾ 83 ਸਾਲ ਪੁਰਾਣਾ ਇਹ ਬਿੱਲ 15 ਅਕਤੂਬਰ 1940 ਦਾ ਹੈ।ਅੱਜਕੱਲ੍ਹ ਹੋਟਲਾਂ,ਵਹੀਕਲਾਂ ਜਾਂ ਘਰੇਲੂ ਵਰਤੋਂ ਦੀਆਂ ਹੋਰ ਚੀਜ਼ਾਂ ਦੇ ਬਿੱਲ ਪੁਰਾਣੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦਾ ਰੁਝਾਨ ਜਿਹਾ ਚੱਲ ਪਿਆ ਹੈ।ਜਿੰਨ੍ਹਾਂ ਨੂੰ ਲੋਕ ਬੜੀ ਉਤਸੁਕਤਾ ਨਾਲ ਦੇਖਦੇ ਤੇ ਉਨ੍ਹਾਂ ਬਾਰੇ ਪੜ੍ਹਦੇ ਹਨ।ਆਜ਼ਾਦੀ ਤੋਂ ਬਾਅਦ ਮਹਿੰਗਾਈ ਕਿਸ ਤਰਾਂ ਹੱਦਾਂ ਪਾਰ ਕਰ ਗਈ,ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।