ਸੋਢੀ ਭਰਾਵਾਂ ਵਲੋਂ ਪਿਤਾ ਦੀ ਯਾਦ ‘ਚ ਸਰਕਾਰੀ ਹਸਪਤਾਲ ਨੂੰ ਕੁਰਸੀਆਂ ਦਾਨ
ਸਰਦੂਲਗੜ੍ਹ-30 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਮਾਜ ਸੇਵਾ ਦੀ ਭਾਵਨਾ ਰੱਖਦੇ ਹੋਏ ਲੋੜਵੰਦ ਲੋਕਾਂ ਦੀ ਜ਼ਰੂਰਤ ਨੂੰ ਮਹਿਸੂਸ ਕਰਦਿਆਂ ਸਥਾਨਕ ਸ਼ਹਿਰ ਨਾਲ ਸਬੰਧਿਤ ਸਵ. ਜੋਰਾਵਰ ਸਿੰਘ ਸੋਢੀ ਸਾਬਕਾ ਕੌਂਸਲਰ ਦੇ ਸਪੁੱਤਰ ਜਤਿੰਦਰ ਸਿੰਘ ਸੋਢੀ ਚੇਅਰਮੈਨ ਮਾਲਵਾ ਗਰੁੱਪ ਆਫ਼ ਕਾਲਜਿਜ਼ ਸਰਦੂਲੇਵਾਲਾ ਤੇ ਹਰਵਿੰਦਰ ਸਿੰਘ ਸੋਢੀ ਕੈਨੇਡਾ ਵੱਲੋਂ ਇਕ ਸ਼ਲਾਘਾ ਯੋਗ ਕਾਰਜ ਕੀਤਾ ਗਿਆ। ਸੋਢੀ ਭਰਾਵਾਂ ਨੇ ਪਿਤਾ ਦੀ ਯਾਦ ਨੂੰ ਸਮਰਪਿਤ ਮਰੀਜ਼ਾਂ ਦੇ ਬੈਠਣ ਲਈ ਸਿਵਲ ਹਸਪਤਾਲ ਸਰਦੂਲਗੜ੍ਹ ਨੂੰ 18 ਕੁਰਸੀਆਂ ਭੇਟ ਕੀਤੀਆਂ। ਇਸ ਮੋਕੇ ਦਿਲਰਾਜ ਸਿੰਘ ਭੂੰਦੜ੍ਹ ਸਾਬਕਾ ਵਿਧਾਇਕ, ਡਾ. ਰਵਨੀਤ ਕੋਰ ਐਸ. ਐਮ. ਓ. , ਡਾ. ਵੇਦ ਪ੍ਰਕਾਸ਼ ਸੰਧੂ. ਅਮਰੀਕ ਸਿੰਘ ਸੰਧੂ ਅਸਟਰੇਲੀਆ, ਪ੍ਰੇਮ ਚੌਹਾਨ, ਲੈਂਬਰ ਸਿੰਘ ਸੰਧੂ, ਧਰਮਿੰਦਰ ਧਿੰਦੀ, ਗੁਰਜੀਤ ਸਿੰਘ ਡੁੰਮ, ਜਗਬੀਰ ਸਿੰਘ ਬਿੰਟਾ, ਤਿਰਲੋਕ ਸਿੰਘ, ਹੰਸ ਰਾਜ ਲੋਹਗੜ੍ਹ, ਹੇਮੰਤ ਹਨੀ ਆਰੀਆ ਹਾਜ਼ਰ ਸਨ। ਮੌਕੇ ਤੇ ਮੌਜੂਦ ਸਿਹਤ ਅਧਿਕਾਰੀਆਂ ਨੇ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ।