ਡਾ. ਘੰਡ ਦੇ ਸੰਘਰਸ਼ਮਈ ਜੀਵਨ ਨੂੰ ਬਿਆਨ ਕਰਦੀ ਪੁਸਤਕ ਲੋਕ ਅਰਪਣ
ਸਰਦੂਲਗੜ੍ਹ- 30 ਅਪ੍ਰੈਲ (ਜ਼ੈਲਦਾਰ ਟੀ.ਵੀ.) ਮਾਲਵਾ ਖੇਤਰ ਚ ਯੁਵਕ ਸਰਗਰਮੀਆਂ ਦਾ ਮੁੱਢ ਬੰਨ੍ਹਣ ਵਾਲੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾਕਾਰ ਤੇ ਪ੍ਰੋਗਰਾਮ ਅਫ਼ਸਰ ਡਾ. ਸੰਦੀਪ ਘੰਡ ਦੀ ਸੇਵਾ ਮੁਕਤੀ ਮੌਕੇ ਰੱਖੇ ਵਿਸ਼ੇਸ਼ ਸਮਾਗਮ ਦੌਰਾਨ ਪ੍ਰਸ਼ਾਸਨ, ਕਲੱਬਾਂ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾ. ਘੰਡ ਦੀ ਸੰਘਰਸ਼ਮਈ ਜ਼ਿੰਦਗੀ ਤੇ ਉਨ੍ਹਾਂ ਵਲੋਂ ਕੀਤੇ ਲੋਕ ਭਲਾਈ ਕਾਰਜਾਂ ਨੂੰ ਬਿਆਨ ਕਰਦੀ ਹਰਦੀਪ ਸਿੰਘ ਸਿੱਧੂ ਵਲੋਂ ਸੰਪਾਦਿਤ ਪੁਸਤਕ ਡਿਪਟੀ ਕਮਿਸ਼ਨਰ ਬਲਦੀਪ ਕੌਰ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਲੋਕ ਅਰਪਣ ਕੀਤੀ।
ਵਿਧਾਇਕ ਡਾ.ਵਿਜੇ ਕੁਮਾਰ ਸਿੰਗਲਾ, ਭਾਜਪਾ ਦੇ ਸੀਨੀਅਰ ਆਗੂ ਤੇ ਨੈਸ਼ਨਲ ਐਵਾਰਡੀ ਦਿਆਲ ਦਾਸ ਸੋਢੀ, ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਡਾ. ਸੰਦੀਪ ਘੰਡ ਦੇ ਸੇਵਾ ਕਾਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਨੇਕਾਂ ਚਣੌਤੀਆਂ ਦੇ ਬਾਵਜੂਦ ਉਨ੍ਹਾਂ ਨੇ ਮਾਨਸਾ ਜ਼ਿਲ੍ਹੇ ਚ ਨਿਰਸਵਾਰਥ ਕੰਮ ਕੀਤਾ ਤੇ ਨੌਜਵਾਨਾਂ ਲਈ ਚੰਗੇ ਮਾਰਗ ਦਰਸ਼ਕ ਬਣੇ।
ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਡਾ. ਸੰਦੀਪ ਘੰਡ ਲਈ ਮਾਣ-ਪੱਤਰ ਪੜ੍ਹਿਆ।ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਿੰਦਰ ਸਿੰਘ ਭੁੱਲਰ, ਡਿਪਟੀ ਡੀ.ਈ.ਓ. ਗੁਰਲਾਭ ਸਿੰਘ, ਡਾਈਟ ਪ੍ਰਿੰਸੀਪਲ ਡਾ. ਬੂਟਾ ਸਿੰਘ, ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ, ਬਲਜਿੰਦਰ ਸਿੰਘ ਜੌੜਕੀਆਂ, ਗੁਰਪਾਲ ਸਿੰਘ ਚਹਿਲ, ਗੁਰਦੀਪ ਸਿੰਘ, ਗੁਰਪ੍ਰੀਤ ਕੌਰ, ਪ੍ਰੋ. ਡਾ. ਬੱਲਮ ਲੀਬਾਂ, ਸੱਭਿਆਚਾਰ ਚੇਤਨਾ ਮੰਚ ਮਾਨਸਾ ਦੇ ਪ੍ਰਧਾਨ ਹਰਿੰਦਰ ਮਾਨਸ਼ਾਹੀਆ, ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ, ਡਾ.ਜਨਕ ਰਾਜ, ਐਡਵੋਕੇਟ ਲਖਵਿੰਦਰ ਲਖਨਪਾਲ, ਬਲਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ ਨਗਰ ਕੌਂਸਲ ਮਾਨਸਾ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਡਾ. ਵਿਨੋਦ ਕੁਮਾਰ, ਆਸਰਾ ਫਾਊਂਡੇਸ਼ਨ ਬਰੇਟਾ, ਐਡਵੋਕੇਟ ਵਿਜੈ ਸਿੰਗਲਾ, ਸਿਹਤ ਵਿਭਾਗ ਦੇ ਮੀਡੀਆ ਇੰਚਾਰਜ ਪਵਨ ਕੁਮਾਰ ਫੱਤਾ, ਸਹਾਇਕ ਥਾਣੇਦਾਰ ਬਲਵੰਤ ਨੇ ਆਪੋ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਡਾ. ਸੰਦੀਪ ਘੰਡ ਵਲੋਂ ਨਿਭਾਈਆਂ ਸੇਵਾਵਾਂ ਦੀ ਖ਼ੂਬ ਤਾਰੀਫ ਕੀਤੀ।
ਇਸ ਮੌਕੇ ਪਰਮਿੰਦਰ ਸਿੰਘ ਤੱਗੜ, ਪ੍ਰਿੰਸੀਪਲ ਬਰਜਿੰਦਰਾ ਕਾਲਜ ਫਰੀਦਕੋਟ, ਵਿਸ਼ਵਜੀਤ ਡੇਜ਼ੀ, ਪ੍ਰਿੰਸੀਪਲ ਕੰਵਲਦੀਪ ਸਿੰਘ ਬਰਾੜ, ਲੈਕਚਰਾਰ ਰਾਧੇ ਫਰੀਦਕੋਟ, ਲੈਕਚਰਾਰ ਸੰਤੋਖ ਸਿੰਘ, ਸਬ-ਇੰਸਪੈਕਟਰ ਰੇਨੂੰ ਪਰੋਚਾ, ਸੇਟੇਟ ਅੇਵਾਰਡੀ ਸੰਦੀਪ ਕੌਰ ਭੀਖੀ, ਸਟੇਟ ਐਵਾਰਡੀ ਮਨੋਜ ਕੁਮਾਰ ਛਾਪਿਆਂਵਾਲੀ, ਸਟੇਟ ਐਵਾਰਡੀ ਰਾਜਿੰਦਰ ਵਰਮਾ, ਡਾ. ਕੁਲਦੀਪ ਕੌਰ ਘੰਡ, ਇੰਜਨੀਅਰ ਸਿਮਰਨਦੀਪ ਘੰਡ, ਇੰਜਨੀਅਰ ਜੈਸਲੀਨ ਘੰਡ, ਡਾ. ਹਰਮਨਦੀਪ ਘੰਡ, ਵਰਿੰਦਰ ਘੰਡ, ਮਨਵਿੰਦਰ ਸਿੰਘ ਭੰਦਾਲ, ਹਰਦੀਪ ਕੌਰ, ਰਮੇਸ਼ ਖਿਆਲਾ, ਡਾ. ਸੱਤਪਾਲ , ਜਗਰੂਪ ਸਿੰਘ ਮੌੜ, ਇੰਦਰਜੀਤ ਉੱਭਾ, ਗੁਰਮੀਤ ਸਿੰਘ ਖੁਰਮੀ, ਅੰਮ੍ਰਿਤ ਅਕਲੀਆ, ਗੋਪਾਲ, ਭੁਪਿੰਦਰ ਤੱਗੜ, ਸੁਖਵਿੰਦਰ ਰਾਜ, ਅਕਬਰ ਬੱਪੀਆਣਾ, ਰਣਧੀਰ ਸਿੰਘ ਆਦਮਕੇ ਹਾਜ਼ਰ ਸਨ।