20 ਤੋਂ 25 ਫਰਵਰੀ ਤੱਕ ਸਿਹਤ ਕੇਂਦਰਾਂ ਤੇ ਧਰਨੇ ਦੇਣ ਦਾ ਐਲਾਨ
ਸਰਦੂਲਗੜ੍ਹ-14 ਫਰਵਰੀ (ਜ਼ੈਲਦਾਰ ਟੀ.ਵੀ.) ਕੇਂਦਰ ਸਰਕਾਰ ਵਲੋਂ ਸਿਹਤ ਵਿਭਾਗ ਦੇ ਸਹਿਯੋਗ ਲਈ ਸੁਮਨ ਵਲੰਟੀਅਰ ਰੱਖੇ ਜਾਣ ਦੀਆਂ ਹਦਾਇਤਾਂ ਦੇ ਵਿਰੁੱਧ ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜੋਲਾ ਨੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ।ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਕੌਰ ਰਿੰਪੀ ਨੇ ਦੱਸਿਆ ਕਿ ਪੰਜਾਬ ਸਰਕਾਰ ਮੋਦੀ ਸਰਕਾਰ ਦੇ ਇਸ ਫੈਸਲੇ ਨੂੰ ਲਾਗੂ ਕਰਨ ਦੀ ਤਿਆਰੀ’ਚ ਹੈ।ਰੋਸ ਵੱਜੋਂ 20 ਤੋਂ 25 ਫਰਵਰੀ ਤੱਕ ਯੂਨੀਅਨ ਦੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੇ ਸੱਦੇ ਤੇ ਸਾਰੇ ਸਿਹਤ ਕੇਂਦਰਾਂ ਤੇ ਧਰਨੇ ਲਗਾ ਕੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ।ਆਸ਼ਾ ਆਗੂ ਨੇ ਕਿਹਾ ਸਰਕਾਰਾਂ ਦਾ ਇਹ ਫੈਸਲਾ ਆਸ਼ਾ ਵਰਕਰਾਂ ਨਾਲ ਸ਼ਰੇਆਮ ਬੇ-ਇਨਸਾਫੀ ਹੈ।ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।