ਸੁਖਪਾਲ ਸਿੰਘ ਖਹਿਰਾ ਦੀ ਆਵਾਜ਼ ਦੱਬਣਾ ਚਾਹੁੰਦੀ ਹੈ ਮਾਨ ਸਰਕਾਰ –ਬਿਕਰਮ ਸਿੰਘ ਮੋਫਰ
ਸਰਦੂਲਗੜ੍ਹ-1 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕੀਤੇ ਜਾਣਾ ਪੰਜਾਬ ਸਰਕਾਰ ਦਾ ਇਕ ਨਿੰਦਣ ਯੋਗ ਕਦਮ ਹੈ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨੌਜਵਾਨ ਕਾਂਗਰਸੀ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਇਕ ਪੁਰਾਣੇ ਕੇਸ ਨੂੰ ਆਧਾਰ ਬਣਾ ਕੇ ਖਹਿਰਾ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਉਂਦੀਆ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕ ਮਾਨ ਸਰਕਾਰ ਦੀ ਬਦਲਾਖੋਰੀ ਦਾ ਹਿਸਾਬ ਬਰਬਾਰ ਕਰ ਦੇਣਗੇ। ਇਸ ਮੌਕੇ ਲਛਮਣ ਸਿੰਘ ਦਸੌਂਧੀਆ ਹਲਕਾ ਪ੍ਰਧਾਨ ਯੂਥ ਕਾਂਗਰਸ ਸਰਦੂਲਗੜ੍ਹ, ਬਲਵੰਤ ਸਿੰਘ ਕੋਰਵਾਲਾ, ਰਾਮ ਕ੍ਰਿਸ਼ਨ ਬਲਾਕ ਪ੍ਰਧਾਨ ਸਰਦੂਲਗੜ੍ਹ, ਮਥਰਾ ਦਾਸ ਗਰਗ ਸ਼ਹਿਰੀ ਸਰਦੂਲਗੜ੍ਹ ਆਦਿ ਹਾਜ਼ਰ ਸਨ।