ਸਿਹਤ ਵਿਭਾਗ ਸਰਦੂਲਗੜ੍ਹ ਵਲੋਂ ਵਿਸ਼ੇਸ਼ ਟੀਕਾਕਰਨ ਸਪਤਾਹ ਦੀ ਸ਼ੁਰੂਆਤ
ਸਰਦੂਲਗੜ੍ਹ- 14 ਫਰਵਰੀ (ਜ਼ੈਲਦਾਰ ਟੀ.ਵੀ.) ਸਿਵਲ ਹਸਪਤਾਲ ਸਰਦੂਲਗੜ੍ਹ ਵਲੋਂ ਵਿਸ਼ੇਸ਼ ਟੀਕਾਕਰਨ ਸਪਤਾਹ ਦੀ ਸ਼ੁਰੂਆਤ ਸੀਨੀਅਰ ਮੈਡੀਕਲ ਅਫ਼ਸਰ ਡਾ.ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ’ਚ ਸਥਾਨਕ ਬਾਲਮੀਕ ਮੰਦਰ ਤੋਂ ਕੀਤੀ ਗਈ।ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਦੱਸਿਆ ਕਿ ਇਕੱਲੇ ਸਰਦੂਲਗੜ੍ਹ ਬਲਾਕ’ਚ 13 ਤੋਂ 17 ਫਰਵਰੀ ਤੱਕ 284 ਬੱਚਿਆਂ ਤੇ 51 ਗਰਭਵਤੀ ਮਹਿਲਾਵਾਂ ਨੂੰ ਟੀਕੇ ਲਗਾਉਣ ਦਾ ਟੀਚਾ ਹੈ।ਜਿਸ ਲਈ ਵੱਖ-ਵੱਖ 50 ਥਾਵਾਂ ਤੇ ਸਿਹਤ ਵਿਭਾਗ ਦੀਆਂ ਟੀਮਾਂ ਕਾਰਜਸ਼ੀਲ ਹਨ।ਇਸ ਮੌਕੇ ਹਰਜੀਤ ਕੌਰ,ਜੀਵਨ ਸਿੰਘ ਸਹੋਤਾ,ਰਵਿੰਦਰ ਸਿੰਘ,ਰਵਲਜੀਤ ਕੌਰ,ਰਜਨੀ ਰਾਣੀ ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।