ਸਿਹਤ ਵਿਭਾਗ ਸਰਦੂਲਗੜ੍ਹ ਨੇ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਤਹਿਤ 2 ਬੱਚਿਆਂ ਦੇ ਦਿਲ ਦਾ ਅਪਰੇਸ਼ਨ ਕਰਵਾਇਆ
ਸਰਦੂਲਗੜ੍ਹ – 5 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) ਸਿਹਤ ਵਿਭਾਗ ਦੀ ਆਰ. ਬੀ. ਐੱਸ. ਕੇ ਟੀਮ ਵਲੋਂ 0 ਤੋਂ 18 ਸਾਲ ਤੱਕ ਦੇ ਆਂਗਣਵਾੜੀ ਸੈਂਟਰਾਂ ਜਾਂ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੇ ਜਮਾਂਦਰੂ ਰੋਗਾਂ ਦੀ ਜਾਂਚ ਕੀਤੀ ਜਾਂਦੀ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਵੇਦ ਪ੍ਰਕਾਸ਼ ਸੰਧੂ ਨੇ ਦੱਸਿਆ ਕਿ ਕਿਸੇ ਬੱਚੇ ਦੀ ਰੀੜ ਦੀ ਹੱਡੀ ਵਿਚ ਨੁਕਸ, ਦਿਲ ਦੇ ਰੋਗ, ਕੱਟਿਆ ਬੁੱਲ੍ਹ ਜਾਂ ਤਾਲ਼ੂ, ਮੋਤੀਆ ਬਿੰਦ, ਸਾਹ ਦੀ ਬਿਮਾਰੀ, ਤਪਦਿਕ, ਕੰਨ ਤੇ ਦੰਦਾਂ ਦੇ ਰੋਗ, ਚਮੜੀ, ਕੋਹੜ ਦੀ ਬਿਮਾਰੀ ਜਨਮ ਤੋਂ ਹੋਵੇ ਤਾਂ ਉਸ ਦਾ ਇਲਾਜ ਸਰਕਾਰ ਵਲੋਂ ਸੂਚੀ ਬੱਧ ਹਸਪਤਾਲਾਂ ‘ਚ ਮੁਫ਼ਤ ਕਰਵਾਇਆ ਜਾਂਦਾ ਹੈ। ਸਿਹਤ ਬਲਾਕ ਸਰਦੂਲਗੜ੍ਹ ‘ਚ ਅਜਿਹੇ ਬੱਚਿਆਂ ਦੀ ਪਹਿਚਾਣ ਤੇ ਜਾਂਚ ਕਰਨ ਲਈ ਡਾ. ਇਸ਼ਟਦੀਪ ਕੌਰ, ਡਾ. ਹਰਲੀਨ ਕੌਰ, ਫਾਰਮੇਸੀ ਅਫ਼ਸਰ ਹਰਮਨਦੀਪ ਸਿੰਘ, ਸਟਾਫ ਨਰਸ ਸ਼ਰਨਜੀਤ ਕੌਰ, ਚਰਨਜੀਤ ਕੌਰ ਲਗਾਤਾਰ ਕਾਰਜਸ਼ੀਲ ਹਨ।
ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਦੱਸਿਆ ਸਰਕਾਰ ਵਲੋਂ ਜਾਰੀ ਇਸ ਸਕੀਮ ਤਹਿਤ ਕਿ ਬਲਾਕ ਸਰਦੂਲਗੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲ ਝੰਡਾ ਕਲਾਂ ਵਿਚ ਪੜ੍ਹਦੀ ਇਕ ਬੱਚੀ ਦੇ ਦਿਲ ਦਾ ਆਪ੍ਰੇਸ਼ਨ ਫੋਰਟਿਸ ਹਸਪਤਾਲ ਮੋਹਾਲੀ ਤੋਂ 7 ਜੂਨ ਤੇ ਇਕ ਹੋਰ ਬੱਚੀ ਦੇ ਦਿਲ ਦਾ ਅਪਰੇਸ਼ਨ ਸੀ. ਐੱਮ. ਸੀ. ਲੁਧਿਆਣਾ ਤੋਂ 8 ਜੂਨ ਨੂੰ ਕਰਵਾਇਆ ਗਿਆ ਹੈ। ਜਨਮਜਾਤ ਰੋਗ ਵਾਲੇ ਬੱਚਿਆਂ ਦਾ ਮੁਫ਼ਤ ਇਲਾਜ ਕਰਵਾਉਣ ਲਈ ਇਲਾਕੇ ਦੇ ਲੋੜਵੰਦ ਲੋਕ ਸਿਵਲ ਹਸਪਤਾਲ ਸਰਦੂਲਗੜ੍ਹ ਦੀ ਟੀਮ ਨਾਲ ਸੰਪਰਕ ਕਰ ਸਕਦੇ ਹਨ।
One Comment
Good job free treatment of lakhs rupees