ਸਿਹਤ ਵਿਭਾਗ ਸਰਦੂਲਗੜ੍ਹ ਨੇ ਮਨਾਇਆ ਵਿਸ਼ਵ ਮਲੇਰੀਆ ਦਿਵਸ
ਸਰਦੂਲਗੜ੍ਹ-26 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਵਲ ਹਸਪਤਾਲ ਸਰਦੂਲਗੜ੍ਹ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵਨੀਤ ਕੌਰ ਦੀ ਅਗਵਾਈ ‘ਚ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਇਸ ਦੌਰਾਨ ਜਾਗਰੂਕਤਾ ਕੈਂਪ ਲਗਾਏ ਗਏ। ਸਕੂਲੀ ਬੱਚਿਆਂ ਦੇ ਇਸ਼ਤਿਹਾਰ ਲਿਖਣ ਮੁਕਾਬਲੇ ਮੁਕਾਬਲੇ ਕਰਵਾਏ ਤੇ ਜੇਤੂਆਂ ਨੂੰ ਸਨਮਾਿਨਤ ਕੀਤਾ ਗਿਆ। ਡਾ.ਰਵਨੀਤ ਕੌਰ ਨੇ ਮਲੇਰੀਆ ਬੁਖਾਰ ਦੇ ਕਾਰਨ, ਲੱਛਣ ਤੇ ਬਚਾਅ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਬਲਾਕ ਅਜੂਕੇਟਰ ਤਿਰਲੋਕ ਸਿੰਘ ਨੇ ਦੱਸਿਆ ਕਿ ਸਿਹਤ ਕੇਂਦਰ ਰੋੜਕੀ ਤੋਂ ਇਲਾਵਾ ਇਲਾਕੇ ਦੇ ਹੋਰਨਾਂ ਪਿੰਡਾਂ ‘ਚ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ। ਘਰਾਂ ਦੇ ਆਲੇ ਦੁਆਲੇ ਸਾਫ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ। ਮੱਛਰਦਾਨੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ਮੌਕੇ ਸਿਹਤ ਕਰਮਚਾਰੀ ਹੇਮਰਾਜ ਸ਼ਰਮਾ, ਜੀਵਨ ਸਿੰਘ ਸਹੋਤਾ, ਨਿਰਮਲ ਕੌਰ, ਸੰਦੀਪ ਕੌਰ, ਅਮਰਜੀਤ ਕੌਰ, ਅਮਰਜੀਤ ਕੌਰ ਤੇ ਹੋਰ ਲੋਕ ਹਾਜ਼ਰ ਸਨ।