ਸਿਹਤ ਵਿਭਾਗ ਸਰਦੂਲਗੜ੍ਹ ਨੇ ਕੈਂਸਰ ਜਾਗਰੂਕਤਾ ਰੈਲੀ ਕੱਢੀ

ਸਿਹਤ ਵਿਭਾਗ ਸਰਦੂਲਗੜ੍ਹ ਨੇ ਕੈਂਸਰ ਜਾਗਰੂਕਤਾ ਰੈਲੀ ਕੱਢੀ

ਸਿਹਤ ਵਿਭਾਗ ਸਰਦੂਲਗੜ੍ਹ ਨੇ ਕੈਂਸਰ ਜਾਗਰੂਕਤਾ ਰੈਲੀ ਕੱਢੀ

ਸਰਦੂਲਗੜ੍ਹ -17 ਫਰਵਰੀ (ਜ਼ੈਲਦਾਰ ਟੀ.ਵੀ.) ਸਥਾਨਕ ਸਿਵਲ ਹਸਪਤਾਲ ਦੇ ਵੈੱਲਨੈੱਸ ਸੈਂਟਰ ਸਰਦੂਲਗੜ੍ਹ ਤੇ ਰੋੜਕੀ ਵਲੋਂ ਕੈਂਸਰ ਜਾਗਰੂਕਤਾ ਸਾਈਕਲ ਰੈਲੀ ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ’ਚ ਕੱਢੀ ਗਈ।ਜਿਸ ਵਿਚ ਵੱਡੀ ਗਿਣਤੀ’ਚ ਸਕੂਲੀ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਇਸ ਤੋਂ ਪਹਿਲਾਂ ਡਾ.ਸੰਧੂ ਨੇ ਕਿਹਾ ਨਾਮੁਰਾਦ ਬਿਮਾਰੀਆਂ ਤੋਂ ਮੁੱਢਲੇ ਬਚਾਅ ਲਈ ਖਾਣ-ਪੀਣ ਦਾ ਖਾਸ ਧਿਆਨ ਰੱਖਣ ਦੇ ਨਾਲ-ਨਾਲ ਸਰੀਰਕ ਕਸਰਤ ਵੀ ਜ਼ਰੂਰੀ ਹੈ।ਉਨ੍ਹਾਂ ਤੰਬਾਕੂ,ਸ਼ਰਾਬ,ਜੰਕ ਫੁਡ ਤੋਂ ਪ੍ਰਹੇਜ ਕਰਨ ਅਤੇ ਸਵੇਰ ਦੀ ਸੈਰ ਤੇ ਸੰਤੁਲਿਤ ਭੋਜਨ ਨੂੰ ਰੋਜ਼ਾਨਾਂ ਦੀ ਜੀਵਨ ਸ਼ੈਲੀ’ਚ ਸ਼ਾਮਲ ਕਰਨ ਦੀ ਸਲਾਹ ਦਿੱਤੀ।ਇਸ ਮੌਕੇ ਬਲਾਕ ਐਜੂਕੇਟਰ ਤਿਰਲੋਕ ਸਿੰਘ,ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ,ਸੰਜੀਵ ਕੁਮਾਰ,ਰੁਪਿੰਦਰ ਕੌਰ,ਜਰਨੈਲ ਸਿੰਘ,ਰਵਿੰਦਰ ਸਿੰਘ ਰਵੀ,ਬਾਲਕ੍ਰਿਸ਼ਨ,ਕੁਲਵੀਰ ਸਿੰਘ,ਸਤਨਾਮ ਸਿੰਘ,ਅੰਗਰੇਜ਼ ਸਿੰਘ,ਅੰਮ੍ਰਿਤਪਾਲ ਸਿੰਘ,ਜੀਵਨ ਸਿੰਘ ਤੇ ਅਧਿਆਪਕ ਕੁਲਵਿੰਦਰ ਸਿੰਘ ਹਾਜ਼ਰ ਸਨ।

Read Previous

ਬਾਬਾ ਫਰੀਦ ਸਕੂਲ ਝੁਨੀਰ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਯਾਦਗਾਰ ਹੋ ਨਿੱਬੜਿਆ

Read Next

ਅਪਾਹਜਤਾ ਸਰਟੀਫਿਕੇਟ ਬਣਾਉਣ ਸਬੰਧ ਕੈਂਪ ਲਗਾਇਆ

Leave a Reply

Your email address will not be published. Required fields are marked *

Most Popular

error: Content is protected !!