
ਸਿਹਤ ਵਿਭਾਗ ਨੇ ਬਿਰਧ ਆਸ਼ਰਮ ਫੱਤਾ ਮਾਲੋਕਾ ਵਿਖੇ ਕੈਂਪ ਲਗਾਇਆ
ਸਰਦੂਲਗੜ੍ਹ-20 ਮਈ (ਪ੍ਰਕਾਸ ਸਿੰਘ ਜ਼ੈਲਦਾਰ)
ਬਿਰਧ ਆਸ਼ਰਮ ਫੱਤਾ ਮਾਲੋਕਾ (ਮਾਨਸਾ) ਵਿਖੇ ਸਿਵਲ ਹਸਪਤਾਲ ਸਰਦੂਲਗੜ੍ਹ ਵਲੋਂ ਹਾਈਪਰਟੈਨਸ਼ਨ ਸਕਰੀਨਿੰਗ ਕੈਂਪ ਲਗਾਇਆ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਜਗਜੀਤ ਸਿੰਘ ਨੇ ਤਣਾਅ ਵਧਣ ਦੇ ਕਾਰਨ ਤੇ ਇਸ ਤੋਂ ਬਚਾਅ ਸਬੰਧੀ ਵਿਸਥਾਰ ਨਾਲ ਦੱਸਿਆ। ਕੈਂਪ ਦੌਰਾਨ 42 ਵਿਅਕਤੀਆਂ ਦੀ ਜਾਂਚ ਕੀਤੀ ਗਈ। ਬਿਰਧ ਆਸ਼ਰਮ ਦੇ ਸੰਚਾਲਕ ਗੁਰਧਿਆਨ ਸਿੰਘ, ਗੁਰਪ੍ਰੀਤ ਕੌਰ, ਸਿਹਤ ਇੰਸਪੈਕਟਰ ਨਿਰਮਲ ਸਿੰਘ, ਕਰਮ ਸਿੰਘ, ਰਾਣੀ ਦੇਵੀ ਤੇ ਹੋਰ ਸਿਹਤ ਕਰਮਚਾਰੀ ਮੌਕੇ ‘ਤੇ ਹਾਜ਼ਰ ਸਨ।