ਸਿਹਤ ਬਲਾਕ ਖਿਆਲਾ ਦੇ ਆਮ ਆਦਮੀ ਕਲੀਨਿਕਾਂ ਤੇ ਨਿਰਵਿਘਨ ਸੇਵਾਵਾਂ ਜਾਰੀ
ਸਰਦੂਲਗੜ੍ਹ – 7 ਅਗਸਤ (ਪ੍ਰਕਾਸ਼ ਸਿੰਘ ਜ਼ੈਲਦਾਰ) ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਨਿਰਦੇਸ਼ਾਂ ਮੁਤਾਬਿਕ ਮਾਨਸਾ ਜ਼ਿਲ਼ਹੇ ਦੇ ਸਿਹਤ ਬਲਾਕ ਖਿਆਲਾ ਕਲਾਂ ਦੇ ਪਿੰਡਾਂ ‘ਚ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਦੀਪ ਸ਼ਰਮਾ ਦੀ ਯੋਗ ਅਗਵਾਈ ਸਦਕਾ ਪੇਂਡੂ ਲੋਕਾਂ ਨੂੰ ਘਰਾਂ ਦੇ ਨੇੜੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਹਨ। ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਬੁਰਜ ਹਰੀ, ਰੜ, ਭੈਣੀ ਬਾਘਾ, ਨੰਗਲ ਕਲਾਂ, ਉੱਭਾ, ਢੈਪਈ ਦੇ ਇਹਨਾਂ ਕਲੀਨਿਕਾਂ ‘ਚ ਲੈਬਾਰਟਰੀ ਦੇ 37 ਟੈਸਟ ਸ਼ੁਰੂ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਆਨਲਾਈਨ ਡਿਮਾਂਡ ਤੇ ਸਾਰੀਆਂ ਸਿਹਤ ਸੰਸਥਾਵਾਂ ‘ਚ ਡਿਲੀਵਰੀ ਵੈਨ ਰਾਹੀਂ ਦਵਾਈ ਭੇਜੀ ਜਾਂਦੀ ਹੈ।
ਡਾ. ਭੁਪਿੰਦਰ ਸਿੰਘ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਭੇਣੀ ਬਾਘਾ ਵਿਖੇ ਓ.ਪੀ.ਡੀ., ਟੀਕਾਕਰਨ, ਜੱਚਾ ਬੱਚਾ, ਲੈਬ ਟੈਸਟ ਤੇ ਪਰਿਵਾਰ ਨਿਯੋਜਨ ਸੇਵਾਵਾਂ ਹਫਤੇ ਦੇ 6 ਦਿਨ ਨਿਰਵਿਘਨ ਜਾਰੀ ਰਹਿੰਦੀਆਂ ਹਨ। ਲੋੜਵੰਦ ਲੋਕ ਇਹਨਾਂ ਦਾ ਲਾਹਾ ਲੈ ਸਕਦੇ ਹਨ। ਇਸ ਮੌਕੇ ਜਾਗਰੂਕਤਾ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਸਿਹਤ ਸੁਪਰਵਾਈਜ਼ਰ ਸੁਖਪਾਲ ਸਿੰਘ, ਸੁਖਵਿੰਦਰ ਸਿੰਘ, ਕਰਨਜੀਤ ਸਿੰਘ, ਗੁਰਸੇਵਕ ਸਿੰਘ, ਹਰਪ੍ਰੀਤ ਕੌਰ, ਸ਼ਿੰਦਰ ਕੌਰ, ਸਰਬਜੀਤ ਕੌਰ ਹਾਜ਼ਰ ਸਨ।