ਸਿਹਤ ਕੇਂਦਰ ਖਿਆਲਾ ਵਿਖੇ ਗਰਭਵਤੀ ਔਰਤਾਂ ਲਈ ਲਗਾਇਆ ਜਾਂਚ ਕੈਂਪ
ਸਰਦੂਲਗੜ੍ਹ-9 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਵਲ ਸਰਜਨ ਮਾਨਸਾ ਡਾਕਟਰ ਅਸ਼ਵਨੀ ਕੁਮਾਰ ਦੇ ਨਿਰਦੇਸ਼ਾਂ ‘ਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਦੀਪ ਸ਼ਰਮਾਂ ਦੀ ਅਗਵਾਈ ‘ਚ ਸਮੂਦਾਇਕ ਸਿਹਤ ਕੇਂਦਰ ਖਿਆਾਲਾ ਕਲਾਂ ਵਲੋਂ ਪ੍ਰਧਾਨ ਮੰਤਰੀ ਜਣਨੀ ਸੁਰੱਖਿਆ ਅਭਿਆਨ ਤਹਿਤ ਗਰਭਵਤੀ ਔਰਤਾਂ ਦੀ ਜਾਂਚ ਤੇ ਜਾਗਰੂਕਤਾ ਕੈਂਪ ਲਗਾਏ ਗਏ। ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਹਰ ਮਹੀਨੇ ਦੀ 9 ਤੇ 23 ਤਾਰੀਖ ਨੂੰ ਗਰਭਵਤੀ ਔਰਤਾਂ ਦੇ ਜ਼ਰੂਰੀ ਟੈਸਟ ਕੀਤੇ ਜਾਂਦੇ ਹਨ। ਸਰਕਾਰੀ ਹਸਪਤਾਲਾਂ ਵਿਚ ਜਣੇਪਾ (ਨਾਰਮਲ ਜਾਂ ਸਿਜ਼ੇਰੀਅਨ), ਟਰਾਂਸਪੋਰਟੇਸ਼ਨ, ਦਾਖ਼ਲ ਰਹਿਣ ਸਮੇਂ ਪੌਸ਼ਟਿਕ ਭੋਜਨ ਦੀ ਸਹੂਲਤ ਮਿਲਦੀ ਹੈੈ। ਇਸ ਤੋਂ ਇਲਾਵਾ ਜਣਨੀ ਸੁਰੱਖਿਆ ਯੋਜਨਾ ਤਹਿਤ ਨਕਦ ਸਹਾਇਤਾ ਵੀ ਦਿੱਤੀ ਜਾਂਦੀ ਹੈ।
ਵਿਸ਼ੇਸ਼ ਕੈਂਪਾਂ ਦੌਰਾਨ ਖਤਰੇ ਵਾਲੀਆਂ ਗਰਭਵਤੀ ਔਰਤਾਂ ਦੀ ਜਲਦੀ ਪਹਿਚਾਣ ਕਰਕੇ ਨਾਰਮਲ ਤੇ ਸਜ਼ੇਰੀਆਨ ਡਿਲੀਵਰੀ ਲਈ ਸਮੂਦਾਇਕ ਸਿਹਤ ਕੇਂਦਰ ਖਿਆਲਾ ਵਿਖੇ ਪੂਰੇ ਪ੍ਰਬੰਧ ਕੀਤੇ ਗਏ ਹਨ। ਗਰਭਵਤੀ ਔਰਤਾਂ ਦੇ ਤਿੰਨ ਜ਼ਰੂਰੀ ਟੈਸਟ ਕਰਵਾਉਣ ਨਾਲ ਜਣੇਪੇ ਦੌਰਾਨ ਹੋਣ ਵਾਲੀਆਂ ਮੁਸ਼ਕਿਲਾਂ ਤੇ ਜੱਚਾ ਬੱਚਾ ਦੀ ਮੌਤ ਦਰ ਨੂੰ ਘੱਟ ਕੀਤਾ ਜਾ ਸਕਦਾ ਹੈ। ਖ਼ਤਰੇ ਦੇ ਚਿੰਨ੍ਹਾਂ ਤੇ ਨਾਰਮਲ ਡਿਲੀਵਰੀ ਲਈ ਸਿਹਤ ਸੰਸਥਾ ਦੀ ਪਲਾਨ ਕੀਤਾ ਜਾਂਦਾ ਹੈ। ਇਸ ਮੌਕੇ ਔਰਤਾਂ ਦੇ ਮਾਹਿਰ ਡਾਕਟਰ ਸ਼ਿਵਾਲੀ, ਡਾਕਟਰ ਬਲਜਿੰਦਰ ਕੌਰ, ਡਾਕਟਰ ਨੇਹਾ ਨੇ ਔਰਤਾਂ ਦੀ ਸਿਹਤ ਦਾ ਨਿਰੀਖਣ ਕੀਤਾ।
One Comment
Good job