ਪਰਿਵਾਰ ਨੂੰ ਰੱਖਣ ਸੀਮਤ ਰੱਖਣ ਲਈ ਵਰਤੇ ਜਾਣ ਯੋਗ ਸਾਧਨ – ਡਾ. ਸੰਧੂ
ਸਰਦੂਲਗੜ੍ਹ-23 ਮਾਰਚ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਬ-ਡਵੀਜ਼ਨਲ ਹਸਪਤਾਲ ਸਰਦੂਲਗੜ੍ਹ ਵਿਖੇ ਨਲਬੰਦੀ ਕੈਂਪ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਵਨੀਤ ਕੌਰ ਦੀ ਨਿਗਰਾਨੀ ‘ਚ ਲਗਾਇਆ ਗਿਆ।
ਲੈਪਰੋਸਕੋਪਿਕ ਤਕਨੀਕ ਦੀ ਕੀਤੀ ਵਰਤੋਂ – ਡਾ. ਹਰਦੀਪ ਸ਼ਰਮਾ ਸੀਨੀਅਰ ਮੈਡੀਕਲ ਅਫ਼ਸਰ ਖਿਆਲਾ ਕਲਾਂ ਨੇ ਲੈਪਰੋਸਕੋਪਿਕ ਤਕਨੀਕ ਨਾਲ 53 ਕੇਸ ਕੀਤੇ।
ਪਰਿਵਾਰ ਨੂੰ ਰੱਖਣ ਸੀਮਤ ਰੱਖਣ ਲਈ ਵਰਤੇ ਜਾਣ ਯੋਗ ਸਾਧਨ – ਡਾ. ਸੰਧੂ
ਨੋਡਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਨੇ ਸਿਹਤ ਵਿਭਾਗ ਵਲੋਂ ਜਾਰੀ ਸਾਧਨ ਤੇ ਸਹੂਲਤਾਂ ਦਾ ਹਵਾਲਾ ਦਿੰਦੇ ਹੋਏ ਪਰਿਵਾਰਾਂ ਨੂੰ ਸੀਮਤ ਰੱਖਣ ਲਈ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਉਮਾ ਭਾਰਤੀ ਸਟਾਫ ਨਰਸ, ਵੀਰਪਾਲ ਕੌਰ, ਸਰਬਜੀਤ ਕੌਰ ਸਟਾਫ ਨਰਸ, ਮਨਪ੍ਰੀਤ ਕੌਰ ਸਟਾਫ ਨਰਸ, ਫਾਰਮੇਸੀ ਅਫ਼ਸਰ ਜਗਬੀਰ ਸਿੰਘ ਬਿੰਟਾ, ਮਨਪ੍ਰੀਤ ਸਿੰਘ, ਸੁਖਦੀਪ ਸਿੰਘ, ਬਲਾਕ ਐਜੂਕੇਟਰ ਤਿਰਲੋਕ ਸਿੰਘ, ਸਿਹਤ ਇੰਸਪੈਕਟਰ ਹੰਸਰਾਜ, ਨਿਰਮਲ ਸਿੰਘ ਕਣਕਵਾਲੀਆ, ਸਟਾਫ ਨਰਸ ਪ੍ਰਭਜੋਤ ਕੌਰ, ਸਿਹਤ ਕਰਮਚਾਰੀ ਜੀਵਨ ਸਿੰਘ ਸਹੋਤਾ, ਹਰਜੀਤ ਕੌਰ ਹਾਜ਼ਰ ਸਨ।