ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਔਰਤਾਂ ਦੀ ਛਾਤੀ ਦੇ ਕੈਂਸਰ ਦਾ ਥਰਮਲ ਸਕਰੀਨਿੰਗ ਕੈਂਪ ਸ਼ੁਰੂ
ਸਰਦੂਲਗੜ੍ਹ – 26 ਅਗਸਤ (ਪ੍ਰਕਾਸ਼ ਸਿੰਘ ਜ਼ੈਲਦਾਰ ) ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੇ ਨਿਰਦੇਸ਼ਾਂ ‘ਤੇ ਡਾ.ਰਵਨੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ ਸਰਦੂਲਗੜ੍ਹ ਦੀ ਅਗਵਾਈ ‘ਚ ਸਥਾਨਕ ਸਿਵਲ ਹਸਪਤਾਲ ਵਿਖੇ ਔਰਤਾਂ ਦੀ ਛਾਤੀ ਦੇ ਕੈਂਸਰ ਦੇ ਥਰਮਲ ਸਕਰੀਨਿੰਗ ਕੈਂਪ ਦੀ ਸ਼ੁਰੂਆਤ ਹੋਈ।
ਡਾ. ਰਵਨੀਤ ਕੌਰ ਨੇ ਦੱਸਿਆ ਕਿ ਇਹ ਕੈਂਪ 25 ਅਗਸਤ 2023 ਤੋਂ 1 ਸਤੰਬਰ 2023 ਤੱਕ ਜਾਰੀ ਰਹੇਗਾ। 30 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਇਸ ਦਾ ਲਾਭ ਲੈ ਸਕਦੀਆਂ ਹਨ। ਛਾਤੀ ਵਿਚ ਗੰਢ, ਪਾਣੀ ਰਿਸਣਾ ਜਾਂ ਛਾਤੀ ਵਿਚ ਦਰਦ ਰਹਿੰਦਾ ਹੋਵੇ ਤਾਂ ਕੈਂਪ ਵਿਚ ਪਹੁੰਚ ਕੇ ਜਾਂਚ ਕਰਵਾਈ ਜਾ ਸਕਦੀ ਹੈ।
ਨੋਡਲ ਅਫ਼ਸਰ ਡਾ.ਵੇਦ ਪ੍ਰਕਾਸ਼ ਸੰਧੂ ਨੇ ਕਿਹਾ ਕਿ ਕੈਂਪ ਦਾ ਮੁੱਖ ਮੰਤਵ ਅੋਰਤਾਂ ਦੀ ਛਾਤੀ ਦੇ ਕੈਂਸਰ ਦੀ ਸਮੱਸਿਆ ਦਾ ਪਹਿਲੇ ਪੜਾਅ ਤੇ ਹੀ ਪਤਾ ਲਗਾ ਕੇ ਬਿਹਤਰ ਇਲਾਜ ਲਈ ਯਤਨ ਕਰਨਾ ਹੈ। ਇਸ ਮੌਕੇ ਮਨਜਿੰਦਰ ਕੌਰ, ਪ੍ਰਭਜੋਤ ਕੌਰ, ਹਰਜੀਤ ਕੌਰ, ਆਸ਼ਾ ਰਾਣੀ ਹਾਜਰ ਸਨ।