ਵਟਸਐਪ ਤੇ ਟੋਲ ਫਰੀ ਨੰਬਰਾਂ ‘ਤੇ ਕੀਤਾ ਜਾ ਸਕਦਾ ਹੈ ਸੰਪਰਕ
ਸਰਦੂਲਗੜ੍ਹ-12 ਅਪ੍ਰੈਲ (ਜ਼ੈਲਦਾਰ ਟੀਵੀ.) ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੇ ਨਿਰਦੇਸ਼ਾਂ ‘ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ ‘ਚ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਕੇਅਰ ਕੰਪੇਨੀਅਨ ਪ੍ਰੋਗਰਾਮ ਬਾਰੇ ਜਾਗਰੂਕ ਕੀਤਾ ਗਿਆ।ਬਲਾਕ ਅਜੂਕੇਟਰ ਤਿਰਲੋਕ ਸਿੰਘ ਨੇ ਦੱਸਿਆ ਇਸ ਪ੍ਰੋਗਰਾਮ ਦਾ ਮੁੱਖ ਟੀਚਾ ਗਰਭਵਤੀ ਅੋਰਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿਹਤ ਸਬੰਧੀ ਜਾਣਕਾਰੀ ਦੇਣਾ ਹੈ।ਇਸ ਲੜੀ ਤਹਿਤ ਜਨਰਲ ਮੈਡੀਕਲ, ਸਰਜੀਕਲ ਕੇਅਰ, ਬਲੱਡ ਪ੍ਰੈਸ਼ਰ, ਸ਼ੁਗਰ, ਦਿਲ ਦੀਆਂ ਬਿਮਾਰੀਆਂ ਨੂੰ ਪਹਿਲ ਤੇ ਰੱਖਿਆ ਗਿਆ ਹੈ।
ਵਟਸਐਪ ਤੇ ਟੋਲ ਫਰੀ ਨੰਬਰਾਂ ‘ਤੇ ਮਿਲ ਸਕਦੀ ਹੈ ਜਾਣਕਾਰੀ:
ਬਲਾਕ ਐਜੂਕੇਟਰ ਨੇ ਦੱਸਿਆ ਕਿ ਹੇਠ ਦਿੱਤੇ ਨੰਬਰਾਂ ਤੇ ਰਾਬਤਾ ਕਰਕੇ ਵੱਖ-ਵੱਖ ਬਿਮਾਰੀਆਂ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
080471-80443 (ਆਮ ਮੈਡੀਕਲ ਤੇ ਸਰਜੀਕਲ ਸੰਬੰਧੀ)
01143078160 (ਆਮ ਸਿਹਤ ਸਬੰਧੀ)
01143078155 (ਬੱਚਿਆਂ ਦੀ ਸਿਹਤ ਸਬੰਧੀ)
01143078153 (ਮਾਵਾਂ ਦੀ ਸਿਹਤ ਸਬੰਧੀ)
ਸਿਹਤ ਸੰਦੇਸ਼ਾਂ ਲਈ ਇੰਨ੍ਹਾਂ ਨੰਬਰਾਂ ਨੂੰ ਸਬਸਕਰਾਈਬ ਕੀਤਾ ਜਾ ਸਕਦਾ ਹੈ।ਗ੍ਰਾਹਕ ਨੂੰ ਤਿੰਨ ਮਹੀਨੇ ਲਈ ਹਰ ਹਫ਼ਤੇ 3 ਸੰਦੇਸ਼ ਮਿਲਣਗੇ।ਜਿਸ ਦੌਰਾਨ ਵਿਅਕਤੀ ਸਿਹਤ ਸਬੰਧੀ ਸਵਾਲਾਂ ਦੇ ਜਵਾਬ ਵੀ ਪ੍ਰਾਪਤ ਕਰ ਸਕਦਾ ਹੈ।ਇਸ ਮੌਕੇ ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ, ਹੰਸ ਰਾਜ, ਸਿਹਤ ਕਰਮਚਾਰੀ ਜੀਵਨ ਸਿੰਘ ਸਹੋਤਾ, ਹਰਜੀਤ ਕੌਰ, ਆਸ਼ਾ ਵਰਕਰ ਰਜਨੀ ਰਾਣੀ, ਰਵਲਜੀਤ ਕੌਰ, ਆਸ਼ਾ ਰਾਣੀ, ਵੀਰਪਾਲ ਕੌਰ, ਮੀਨਾ, ਜਸਵਿੰਦਰ ਕੌਰ ਹਾਜ਼ਰ ਸਨ।
One Comment
Good job