ਸਿਵਲ ਹਸਪਤਾਲ ਸਰਦੂਲਗੜ੍ਹ‘ਚ ਵਿਸ਼ਵ ਟੀ.ਬੀ. ਦਿਵਸ ਮਨਾਇਆ
ਸਰਦੂਲਗੜ੍ਹ-24 ਮਾਰਚ(ਜ਼ੈਲਦਾਰ ਟੀ.ਵੀ.)ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੇ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫਸਰ ਡਾ. ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ‘ਚ ਹੇਠ ਸਿਵਲ ਹਸਪਤਾਲ ਸਰਦੂਲਗਡ਼੍ਹ ਵਿਖੇ ਵਿਸ਼ਵ ਟੀ.ਬੀ.ਦਿਵਸ ਮਨਾਇਆ ਗਿਆ।ਡਾ. ਸੰਧੂ ਨੇ ਕਿਹਾ ਕਿ ਸਰਕਾਰ ਵਲੋਂ ਭਾਰਤ ਨੂੰ 2025 ਤੱਕ ਟੀ.ਬੀ.ਮੁਕਤ ਕਰਨ ਦਾ ਟੀਚਾ ਮਿਿਥਆ ਗਿਆ ਹੈ।ਜਿਸ ਵਾਸਤੇ ਸਿਹਤ ਵਿਭਾਗ ਦੇ ਅਧਿਕਾਰੀ, ਕਰਮਚਾਰੀ ਤੇ ਆਸ਼ਾ ਵਰਕਰ ਇਮਾਨਦਾਰੀ ਨਾਲ ਆਪੋ ਆਪਣਾ ਫਰਜ਼ ਨਿਭਾਅ ਰਹੇ ਹਨ।
ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਪੰਦਰਾਂ ਦਿਨਾਂ ਤੋਂ ਵੱਧ ਪੁਰਾਣੀ ਖਾਂਸੀ ਹੈ, ਤਾਂ ਉਸ ਨੂੰ ਹਸਪਤਾਲ ਆ ਕੇ ਜਾਂਚ ਕਰਾਉਣੀ ਚਾਹੀਦੀ ਹੈ।ਜ਼ਿਆਦਾਤਰ ਟੀ.ਬੀ. ਫੇਫੜਿਆਂ ਦੀ ਹੁੰਦੀ ਹੈ।
ਡਾਟ ਪਲੱਸ ਸੁਪਰਵਾਈਜ਼ਰ ਹਰਸਿਮਰਨਜੀਤ ਸਿੰਘ ਮਾਨ ਨੇ ਕਿਹਾ ਆਥਣ ਵੇਲੇ ਬੁਖਾਰ ਹੋਣਾ, ਭਾਰ ਘਟਣਾ, ਮੱਥੇ ਪਸੀਨਾ ਆਉਣਾ ਟੀ.ਬੀ. ਰੋਗ ਦੇ ਮੁੱਖ ਲੱਛਣ ਹਨ।ਇਸ ਬਿਮਾਰੀ ਦਾ ਇਲਾਜ ਸਰਕਾਰੀ ਹਸਪਤਾਲਾਂ‘ਚ ਮੁਫ਼ਤ ਕੀਤਾ ਜਾਂਦਾ ਹੈ।ਮਰੀਜ਼ ਨੂੰ ਡਾਕਟਰ ਮੁਤਾਬਿਕ ਦਵਾਈ ਤੇ ਪੌਸ਼ਟਿਕ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ।ਬੱਚਿਆਂ ਨੂੰ ਟੀ.ਬੀ.ਤੋਂ ਬਚਾਅ ਲਈ ਬੀ.ਸੀ.ਜੀ. ਦਾ ਜਨਮ ਸਮੇਂ ਲਗਾਇਆ ਜਾਂਦਾ ਹੈ।ਇਸ ਮੌਕੇ ਕਮਿਊਨਿਟੀ ਹੈਲਥ ਅਫ਼ਸਰ ਜਗਸੀਰ ਸਿੰਘ, ਐੱਮ.ਐੱਲ.ਟੀ. ਕੁਲਦੀਪ ਸਿੰਘ ਆਦਿ ਹਾਜ਼ਰ ਸਨ।