ਸਿਵਲ ਹਸਪਤਾਲ ਸਰਦੂਲਗੜ੍ਹ’ਚ ਨਸਬੰਦੀ ਪੰਦਰਵਾੜੇ ਸਬੰਧੀ ਇਕੱਤਰਾ ਹੋਈ

ਸਿਵਲ ਹਸਪਤਾਲ ਸਰਦੂਲਗੜ੍ਹ’ਚ ਨਸਬੰਦੀ ਪੰਦਰਵਾੜੇ ਸਬੰਧੀ ਇਕੱਤਰਾ ਹੋਈ

ਸਿਵਲ ਹਸਪਤਾਲ ਸਰਦੂਲਗੜ੍ਹ’ਚ ਨਸਬੰਦੀ ਪੰਦਰਵਾੜੇ ਸਬੰਧੀ ਇਕੱਤਰਾ ਹੋਈ

ਸਰਦੂਲਗੜ੍ਹ-25 ਨਵੰਬਰ (ਜ਼ੈਲਦਾਰ ਟੀ.ਵੀ.) ਜਨਸੰਖਿਆ ਵਾਧੇ ਨੂੰ ਕਾਬੂ’ਚ ਰੱਖਣ ਲਈ ਸਿਹਤ ਵਿਭਾਗ ਵਲੋਂ ਉਲੀਕੇ ਪ੍ਰੋਗਰਾਮ ਤਹਿਤ 21 ਨਵੰਬਰ ਤੋਂ 4 ਦਸੰਬਰ ਨਸਬੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ।ਜਿਸ ਸਬੰਧੀ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ.ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ’ਚ ਇਕੱਤਰਾ ਕੀਤੀ ਗਈ।ਉਨ੍ਹਾਂ ਦੱਸਿਆ ਕਿ 21 ਤੋਂ 27 ਦਸੰਬਰ ਤੱਕ ਲੋੜਵੰਦ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।28 ਤੋਂ 4 ਦਸੰਬਰ ਤੱਕ ਅਪਰੇਸ਼ਨ ਕਾਰਜ ਅਮਲ ਵਿਚ ਲਿਆਂਦੇ ਜਾਣਗੇ।ਬਲਾਕ ਐਜੂਕੇਟਰ ਤਰਲੋਕ ਸਿੰਘ ਤੇ ਸਿਹਤ ਇੰਸਪੈਕਟਰ ਹੰਸਰਾਜ ਨੇ ਦੱਸਿਆ ਕਿ ਔਰਤਾਂ ਦੇ ਮੁਕਾਬਲੇ ਪੁਰਸ਼ਾਂ ਲਈ ਨਸਬੰਦੀ ਕਰਾਉਣਾ ਜਿਆਦਾ ਸੁਖ਼ਾਲਾ ਹੈ।ਅਪਰੇਸ਼ਨ ਕਰਾਉਣ ਵਾਲੇ ਪੁਰਸ਼ ਨੂੰ 1100 ਰੁ. ਦਿੱਤੇ ਜਾਂਦੇ ਹਨ।ਇਸ ਮੌਕੇ ਸੁਖਵਿੰਦਰ ਕੌਰ,ਬਾਲ ਕ੍ਰਿਸ਼ਨ,ਜਰਨੈਲ ਸਿੰਘ,ਜੀਵਨ ਸਿੰਘ ਸਹੋਤਾ ਤੇ ਹੋਰ ਸਿਹਤ ਮੁਲਾਜ਼ਮ ਹਾਜ਼ਰ ਸਨ।

Read Previous

ਕਾਰਟੂਨ ਫਿਲਮ ਦਾਸਤਾਨ-ਏ-ਸਰਹਿੰਦ ਤੇ ਰੋਕ ਲਗਾਉਣ ਦੀ ਮੰਗ

Read Next

ਕਾਰਟੂਨ ਫਿਲਮ ਦਾਸਤਾਨ-ਏ-ਸਰਹਿੰਦ ਦੇ ਵਿਰੋਧ’ਚ ਰੋਸ ਮੁਜ਼ਾਹਰਾ ਕੀਤਾ

Leave a Reply

Your email address will not be published. Required fields are marked *

Most Popular

error: Content is protected !!