ਸਿਵਲ ਸਰਜਨ ਮਾਨਸਾ ਨੇ ਸਿਵਲ ਹਸਪਤਾਲ ਸਰਦੂਲਗੜ ਦਾ ਦੌਰਾ ਕੀਤਾ

ਸਿਵਲ ਸਰਜਨ ਮਾਨਸਾ ਨੇ ਸਿਵਲ ਹਸਪਤਾਲ ਸਰਦੂਲਗੜ ਦਾ ਦੌਰਾ ਕੀਤਾ

ਸਿਵਲ ਸਰਜਨ ਮਾਨਸਾ ਨੇ ਸਿਵਲ ਹਸਪਤਾਲ ਸਰਦੂਲਗੜ ਦਾ ਦੌਰਾ ਕੀਤਾ

ਸਰਦੂਲਗੜ੍ਹ-23 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ)
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ. ਹਤਿੰਦਰ ਕੌਰ ਦੇ ਨਿਰਦੇਸ਼ਾਂ ‘ਤੇ ਸਿਵਲ ਸਰਜਨ ਮਾਨਸਾ ਡਾ. ਹਰਦੇਵ ਸਿੰਘ ਨੇ ਸਰਕਾਰੀ ਹਸਪਤਾਲ ਸਰਦੂਲਗੜ੍ਹ ਤੇ ਝੁਨੀਰ ਦਾ ਦੌਰਾ ਕੀਤਾ। ਉਨ੍ਹਾਂ ਮਰੀਜ਼ਾਂ ਦਾ ਹਾਲ ਚਾਲ ਜਾਣਨ ਉਪਰੰਤ ਸਿਹਤ ਸੰਸਥਾ ਦੀਆਂ ਬੁਨਿਆਦੀ ਸਹੂਲਤਾਂ ਦਾ ਜਾਇਜ਼ਾ ਲਿਆ ਤੇ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਵਾਰਡਾਂ ‘ਚ ਵਿਸ਼ੇਸ਼ ਬੈੱਡ ਲਗਾਉਣ ਦੇ ਨਿਰਦੇਸ਼ ਦਿੱਤੇ। ਹਸਪਤਾਲਾਂ ਦੇ ਸਮੁੱਚੇ ਸਿਹਤ ਅਮਲੇ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ। ਮੁੱਢਲੀਆਂ ਲੋੜਾਂ ਤੇ ਸਮੱਸਿਆਵਾਂ ਦੇ ਹੱਲ ਵਾਸਤੇ ਇਕ ਕਮੇਟੀ ਦਾ ਗਠਨ ਵੀ ਕੀਤਾ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵਨੀਤ ਕੌਰ, ਅਵਤਾਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਤੇ ਹੋਰ ਲੋਕ ਹਾਜ਼ਰ ਸਨ।

Read Previous

ਸਰਦੂਲਗੜ੍ਹ ਸਿਹਤ ਵਿਭਾਗ ਨੇ ਪਿੰਡ ਕਰੰਡੀ ਵਿਖੇ ਮਨਾਇਆ ਡੇਂਗੂ ਜਾਗਰੂਕਤਾ ਦਿਵਸ

Read Next

ਖਿਡਾਰੀ ਦੇਸ਼ ਦਾ ਵੱਡਮੁੱਲਾ ਸਰਮਾਇਆ – ਸੋਢੀ

Leave a Reply

Your email address will not be published. Required fields are marked *

Most Popular

error: Content is protected !!