
ਸਾਹਿਬਜ਼ਾਦਾ ਜੁਝਾਰ ਸਿੰਘ ਪਬਲਿਕ ਸਕੂਲ ਕੋਟਧਰਮੂ ‘ਚ ਮਨਾਇਆ ‘ਵਿਸ਼ਵ ਪੰਜਾਬੀ ਦਿਵਸ’
ਸਰਦੂਲਗੜ੍ਹ-23 ਸਤੰਬਰ 2025 (ਪ੍ਰਕਾਸ਼ ਸਿੰਘ ਜ਼ੈਲਦਾਰ)
ਸਾਹਿਬਜ਼ਾਦਾ ਜੁਝਾਰ ਸਿੰਘ ਪਬਲਿਕ ਸਕੂਲ ਕੋਟਧਰਮੂ ਮਾਨਸਾ ਵਿਖੇ ‘ਵਿਸ਼ਵ ਪੰਜਾਬੀ ਦਿਵਸ’ ਮਨਾਇਆ ਗਿਆ। ਸੰਸਥਾ ਦੇ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਵਿੱਚ ਪੰਜਾਬੀ ਭਾਸ਼ਾ ਸਬੰਧੀ ਸੈਮੀਨਾਰ ਲਗਾਇਆ ਗਿਆ। ਗੁਰਮੁਖੀ ਗਿਆਤਾ ਅਧਿਆਪਕ ਸਿਮਰਜੀਤ ਸਿੰਘ ਨੇ ਵਿਦਿਆਰਥੀਆ ਨੂੰ ਮਾਂ ਬੋਲੀ ‘ਪੰਜਾਬੀ’ ਦੀ ਮਹਾਨਤਾ ਤੇ ਇਤਿਹਾਸ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ।ਛੋਟੀਆਂ ਜਮਾਤਾਂ ਦੇ ਬੱਚਿਆਂ ਦੇ ਸੁੰਦਰ ਗੁਰਮੁਖੀ ਲਿਖਣ ਮੁਕਾਬਲਿਆਂ ਤੋਂ ਇਲਾਵਾ ਪੈਂਤੀ ਅੱਖਰੀ ‘ਤੇ ਗੁਰਮੁਖੀ ਨੂੰ ਪ੍ਰਫੁਲਿੱਤ ਕਰਦੀਆਂ ਵਿਦਿਅਕ ਗਤੀਵਿਧੀਆਂ ਵੀ ਕਰਵਾਈਆ ਗਈਆਂ। ਇਸ ਮੌਕੇ ਅਧਿਆਪਕਾ ਬੱਬੂਜੀਤ ਕੌਰ, ਹਰਪ੍ਰੀਤ ਕੌਰ, ਜਸਪ੍ਰੀਤ ਕੌਰ, ਹੋਰ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।