ਸਾਬਕਾ ਹੋਏੇ ਪੰਚ-ਸਰਪੰਚ, ਪੰਚਾਇਤਾਂ ਭੰਗ
ਸਰਦੂਲਗੜ੍ਹ-29 ਫਰਵਰੀ (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਸਰਕਾਰ ਵਲੋਂ ਰਾਜ ਦੀਆ ਸਮੂਹ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਗਿਆ ਹੈ। ਜਿਸ ਕਰਕੇ ਸਾਰੇ ਪੰਚ–ਸਰਪੰਚ ਹੁਣ ਸਾਬਕਾ ਹੋ ਗਏ ਹਨ। ਜ਼ਿਕਰ ਯੋਗ ਹੈ ਕਿ ਬੀਤੇ ਸਾਲ ਅਗਸਤ ਮਹੀਨੇ ‘ਚ ਵੀ ਪੰਚਾਇਤਾਂ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ, ਪਰ ਕੁਝ ਪੰਚਾਇਤਾਂ ਦੇ ਹਾਈਕੋਰਟ ਜਾਣ ਮਗਰੋਂ ਸਰਕਾਰ ਨੂੰ ਵਾਪਸ ਮੋੜ ਕੱਟਣਾ ਪਿਆ ਸੀ।