ਸ਼੍ਰੋਮਣੀ ਕਮੇਟੀ ਚੋਣਾਂ ਦੇ ਮੱਦੇਨਜ਼ਰ ਸਿੱਖ ਸੰਗਤ ਨੇ ਉਪ ਮੰਡਲ ਮੈਜਿਸਟ੍ਰੇਟ ਦੇ ਦਫ਼ਤਰ ਮੰਗ ਪੱਤਰ ਦਿੱਤਾ
ਸਰਦੂਲਗੜ੍ਹ-24 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਇਲਾਕੇ ਦੀ ਸਿੱਖ ਸੰਗਤ ਵਲੋਂ ਉਪ ਮੰਡਲ ਮੈਜਿਸਟ੍ਰੇਟ ਸਰਦੂਲਗੜ੍ਹ ਦੇ ਦਫ਼ਤਰ ਇਕ ਮੰਗ ਪੱਤਰ ਦਿੱਤਾ ਗਿਆ। ਸਿੱਖ ਸੰਗਤ ਦੇ ਵਫਦ ਨੇ ਮੰਗ ਕੀਤੀ ਹੈ ਕਿ ਹਲਕੇ ਦੀ ਹੱਦਬੰਦੀ, ਵੋਟਾਂ ਬਣਾਉਣ ਵਾਲੇ ਅਮਲੇ ਸਬੰਧੀ, ਵੋਟ ਬਣਾਉਣ ਲਈ ਸਰਕਾਰ ਦੁਆਰਾ ਲੋਕਾਂ ਨੂੰ ਕਿਸ ਢੰਗ ਨਾਲ ਜਾਗਰਕੂ ਕੀਤਾ ਜਾ ਰਿਹਾ ਹੈ, ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇ। ਹਾਜ਼ਰ ਸੰਗਤ ਵਲੋਂ ਵੋਟ ਬਣਾਉਣ ਬਾਰੇ ਪਿੰਡਾਂ ‘ਚ ਮੁਨਾਦੀ ਕਰਵਾਉਣ ਦੀ ਮੰਗ ਵੀ ਰੱਖੀ ਗਈ। ਇਸ ਮੌਕੇ ਸਾਗਰ ਸਿੰਘ ਝੁਨੀਰ ਪੰਥਕ ਅਕਾਲੀ ਲਹਿਰ, ਬਲਜਿੰਦਰ ਸਿੰਘ ਖਾਲਸਾ ਏਕ ਨੂਰ ਖਾਲਸਾ ਫੌਜ, ਮਹਿੰਦਰ ਸਿੰਘ ਜਟਾਣਾ, ਸੁਖਵਿੰਦਰ ਸਿੰਘ, ਸੰਦੀਪ ਸਿੰਘ, ਮੇਜਰ ਸਿੰਘ, ਗੁਰਤੇਜ ਸਿੰਘ ਦਲ ਖਾਲਸਾ, ਬਲਵਿੰਦਰ ਸਿੰਘ ਬਿੰਦੁ, ਹਰੀ ਸਿੰਘ ਖਾਲਸਾ, ਮੇਜਰ ਸਿੰਘ ਨਾਹਰਾਂ, ਗੁਰਜੀਤ ਸਿੰਘ ਲਾਇਲਪੁਰੀ, ਹੁਸ਼ਿਆਰ ਸਿੰਘ ਝੰਡਾ ਕਲਾਂ ਹਾਜਰ ਸਨ।