
ਸ਼ੇਰੇ ਪੰਜਾਬ ਸੇਵਾ ਦਲ ਦੀ ਚੋਣ ਹੋਈ
ਸਰਦੂਲਗੜ੍ਹ-28 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ)
ਸ਼ੇਰੇ ਪੰਜਾਬ ਸੇਵਾ ਦਲ ਇਕਾਈ ਸਰਦੂਲਗੜ੍ਹ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਸਥਾਨਕ ਗੁਰਦੁਆਰਾ ਸਰੋਵਰ ਸਾਹਿਬ ਵਿਖੇ ਕਰਮਜੀਤ ਸਿੰਘ ਮੱਸੂ ਦੀ ਪ੍ਰਧਾਨਗੀ ‘ਚ ਕੀਤੀ ਗਈ। ਜਿਸ ਦੌਰਾਨ ਸਾਧੂ ਸਿੰਘ ਮਿਸਤਰੀ ਪ੍ਰਧਾਨ, ਗੁਰਪ੍ਰੀਤ ਸਿੰਘ ਸੰਧੂ ਸੈਕਟਰੀ, ਮਨੋਹਰ ਸਿੰਘ ਸੋਨੂੰ ਖਜ਼ਾਨਚੀ, ਪ੍ਰਿਤਪਾਲ ਸਿੰਘ ਪ੍ਰੀਤਾ ਮੀਤ ਪ੍ਰਧਾਨ, ਸਤਵਿੰਦਰ ਸਿੰਘ ਕਾਲਾ ਨੂੰ ਸਹਾਇਕ ਖਜ਼ਾਨਚੀ ਥਾਪਿਆ ਗਿਆ। ਨਵੇਂ ਚੁਣੇ ਅਹੁਦੇਦਾਰਾਂ ਨੇ ਭਰੋਸਾ ਦਿੱਤਾ ਕਿ ਉਹ ਸੰਸਥਾ ਵੀ ਭਲਾਈ ਵਾਸਤੇ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਅਮਰੀਕ ਸਿੰਘ ਨੰਬਰਦਾਰ, ਗੁਰਚਰਨ ਸਿੰਘ ਚੰਨਾ, ਸੁਰਜੀਤ ਸਿੰਘ ਡਿੱਖ, ਜਗਤਾਰ ਸਿੰਘ ਭਾਊ, ਹੈਪੀ ਸਿੰਘ ਦਰਾਕਾ, ਮਾਸਟਰ ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਕੈਂਥ, ਦਿਲਪ੍ਰੀਤ ਸਿੰਘ ਭਾਟੀਆ, ਬਲਵਿੰਦਰ ਸਿੰਘ ਘੋੜਾ, ਦਰਸ਼ਨ ਸਿੰਘ ਖਾਲਸਾ, ਲਖਬੀਰ ਸਿੰਘ ਲੱਖਾ, ਨਿਰਮਲ ਸਿੰਘ ਕੰਡਕਟਰ ਹਾਜ਼ਰ ਸਨ।