ਜਥੇਬੰਦੀ ਹਮੇਸ਼ਾਂ ਮੁਲਾਜ਼ਮਾਂ ਦੇ ਨਾਲ – ਚੈਨੇਵਾਲਾ
ਸਰਦੂਲਗੜ੍ਹ – 18 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਦੀ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦਾ ਆਮ ਇਜਲਾਸ ਜ਼ਿਲ੍ਹਾ ਪ੍ਰਧਾਨ ਗੁਰਪਿਆਰ ਸਿੰਘ ਚੈਨੇਵਾਲਾ ਦੀ ਪ੍ਰਧਾਨਗੀ ‘ਚ ਮਾਨਸਾ ਵਿਖੇ ਹੋਇਆ।ਜਿਸ ਵਿਚ ਜ਼ਿਲ੍ਹਾ ਭਰ ਤੋਂ ਸਕੱਤਰ, ਸੇਲਜ਼ਮੈਨ, ਸੇਵਾਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਅਦਾਰੇ ਦੀ ਮਜ਼ਬੂਤੀ ਤੇ ਮੁਲਾਜ਼ਮਾਂ ਦੀ ਬਿਹਤਰੀ ਲਈ ਬੁਲਾਰਿਆਂ ਨੇ ਆਪੋ-ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸਬੰਧਿਤ ਮਹਿਕਮੇ ਵਲੋਂ ਸਭਾਵਾਂ ਦੇ ਕੰਮ ‘ਚ ਕੀਤੀ ਜਾਂਦੀ ਬੇਲੋੜੀ ਦਖ਼ਲ ਅੰਦਾਜ਼ੀ ਬਾਰੇ ਵੀ ਗੰਭੀਰਤਾ ਨਾਲ ਚਰਚਾ ਕੀਤੀ।
ਜ਼ਿਲ੍ਹਾ ਪ੍ਰਧਾਨ ਚੈਨੇਵਾਲਾ ਨੇ ਕਿਹਾ ਕਿ ਸਾਰੇ ਮੁਲਾਜ਼ਮ ਆਪਣੇ ਫਰਜ਼ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ।ਉਨ੍ਹਾਂ ਸਾਥੀ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਕਿਸੇ ਵੀ ਕਰਮਚਾਰੀ ਨੂੰ ਬੇਵਜ੍ਹਾ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਜਥੇਬੰਦੀ ਹਮੇਸ਼ਾਂ ਉਨ੍ਹਾਂ ਦੇ ਨਾਲ ਖੜ੍ਹੇਗੀ। ਇਸ ਮੌਕੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ ਭੀਖੀ, ਰਮਨਦੀਪ ਸਿੰਘ ਚੱਕ ਅਲੀਸ਼ੇਰ ਬਲਾਕ ਪ੍ਰਧਾਨ ਮਾਨਸਾ, ਜਗਤਾਰ ਸਿੰਘ ਦਲੇਲਵਾਲਾ ਬਲਾਕ ਪ੍ਰਧਾਨ ਸਰਦੂਲਗੜ੍ਹ, ਗੁਰਪ੍ਰੀਤ ਸਿੰਘ ਮਾਨਸਾ, ਅਵਤਾਰ ਜੋਗਾ, ਜਗਸੀਰ ਸਿੰਘ ਹੀਰੋ ਖੁਰਦ, ਸੁਖਪਾਲ ਸਿੰਘ ਬੋਹਾ, ਖੁਸ਼ੀ ਬਰੇਟਾ ਹਾਜ਼ਰ ਸਨ।