(ਵਰਲਡ ਕੈਂਸਰ ਕੇਅਰ ਸੰਸਥਾ ਨੇ ਕੀਤੀ ਮਰੀਜ਼ਾਂ ਦੀ ਜਾਂਚ)
ਸਰਦੂਲਗੜ੍ਹ-25 ਫਰਵਰੀ (ਜ਼ੈਲਦਾਰ ਟੀ.ਵੀ.) ਸਰਦੂਲਗੜ੍ਹ ਦੇ ਗਵਾਂਢੀ ਜ਼ਿਲ੍ਹਾ ਸਿਰਸਾ(ਹਰਿਆਣਾ)ਦੇ ਪਿੰਡ ਮੱਲੜ੍ਹੀ ਦੇ ਸਮਾਜ ਸੇਵੀ ਨਾਜਮ ਸਿੰਘ ਦੰਦੀਵਾਲ ਤੇ ਗੁਰਜੰਟ ਸਿੰਘ ਦੰਦੀਵਾਲ ਦੇ ਪਰਿਵਾਰ ਵਲੋਂ ਉਨ੍ਹਾਂ ਦੇ ਸਵਰਗੀ ਪਿਤਾ ਸਰਪੰਚ ਗੁਰਦੇਵ ਸਿੰਘ ਤੇ ਮਾਤਾ ਗੁਦਿਆਲ ਕੌਰ ਦੀ 15ਵੀਂ ਬਰਸੀ ਮੌਕੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਵਰਲਡ ਕੈਂਸਰ ਕੇਅਰ ਸੰਸਥ ਦੇ ਸਹਿਯੋਗ ਨਾਲ ਕੈਂਸਰ ਜਾਂਚ ਕੈਂਪ ਸਟਾਰ ਲਾਈਟ ਰਿਸੋਰਟ ਰੋੜੀ ਵਿਖੇ ਲਗਾਇਆ ਗਿਆ।ਜਿਸ ਦੌਰਾਨ 410 ਵਿਅਕਤੀਆਂ ਦੀ ਜਾਂਚ ਕੀਤੀ।ਬਲੱਡ ਪ੍ਰੈਸ਼ਰ ਤੇ ਸ਼ੁਗਰ ਦੇ ਰੋਗੀਆਂ ਨੂੰ ਮੁਫ਼ਤ ਦਵਾਈ ਵੰਡੀ ਗਈ।ਜ਼ਿਕਰ ਯੋਗ ਹੈ ਕਿ ਕੁਲਵੰਤ ਸਿੰਘ ਧਾਲੀਵਾਲ ਦੁਆਰਾ ਚਲਾਈ ਜਾ ਰਹੀ ਇਸ ਅੰਤਰਰਾਸ਼ਟਰੀ ਸੰਸਥਾ ਵਲੋਂ ਇਸ ਬਿਮਾਰੀ ਨਾਲ ਸਬੰਧਿਤ ਹਰ ਤਰਾਂ ਦੇ ਮੁਫ਼ਤ ਟੈਸਟ ਕਰਨ ਦੇ ਨਾਲ-ਨਾਲ ਵੀਡੀਓ ਤੇ ਸੰਚਾਰ ਦੇ ਹੋਰ ਸਾਧਨਾਂ ਰਾਹੀਂ ਲੋਕਾਂ ਨੂੰ ਜਾਗਰੂਕਤ ਵੀ ਕੀਤਾ ਜਾਂਦਾ ਹੈ।ਡਾਕਟਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਦੇ ਮੁਕਾਬਲੇ ਵਿਦੇਸ਼ੀ ਮੁਲਕਾਂ’ਚ ਇਹ ਬਿਮਾਰੀ ਜਿਆਦਾ ਹੈ ਪਰ ਮੌਤ ਦਰ ਨਾ ਦੇ ਬਰਾਬਰ ਹੈ ਕਿਉਂਕਿ ਉਹ ਲੋਕ ਸਿਹਤ ਪ੍ਰਤੀ ਵਧੇਰੇ ਸੁਚੇਤ ਰਹਿੰਦੇ ਹਨ।ਇਸ ਮੌਕੇ ਡਾ.ਵਿਪਨ,ਡਾ.ਅਮਨ ਮਾਹੀ.ਡਾ.ਜਸਲੀਨ ਤੋਂ ਇਲਾਵਾ ਹੋਰ ਸਿਹਤ ਕਰਮਚਾਰੀ ਤੇ ਲੋਕ ਹਾਜ਼ਰ ਸਨ।