ਸਰੀਰਕ ਅੰਗ ਦਾਨ ਕਰਨ ਸਬੰਧੀ ਜਾਗਰੂਕ ਕੀਤਾ
ਸਰਦੂਲਗੜ੍ਹ-20 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਵਨੀਤ ਕੌਰ ਦੀ ਅਗਵਾਈ ‘ਚ ਆਯੂਸ਼ਮਾਨ ਭਵ ਮੁਹਿੰਮ ਤਹਿਤ ਬਲਾਕ ਨੋਡਲ ਅਫ਼ਸਰ (ਸਿਹਤ) ਡਾ. ਵੇਦ ਪ੍ਰਕਾਸ਼ ਸੰਧੂ ਵਲੋਂ ਮਰਨ ਉਪਰੰਤ ਸਰੀਰ ਦੇ ਅੰਗ ਦਾਨ ਕਰਨ ਦੇ ਮਹੱਤਵ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਹਾਜ਼ਰ ਲੋਕਾਂ ਨੂੰ ਪ੍ਰੇਰਤ ਕਰਨ ਉਪਰੰਤ ਅੰਗਦਾਨ ਕਰਨ ਲਈ ਸਹੁੰ ਚੁਕਾਈ ਗਈ। ਉਨ੍ਹਾਂ ਕਿਹਾ ਖੂਨਦਾਨ ਦੀ ਤਰਾਂ ਸਰੀਰਕ ਅੰਗ ਦਾਨ ਕਰਨਾ ਵੀ ਮਹਾਂਦਾਨ ਹੈ। ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਦੱਸ਼ਿਆ ਕਿ ਸਰਦੂਲਗੜ੍ਹ ਬਲਾਕ ਦੇ ਸਾਰੇ ਸਿਹਤ ਕੇਂਦਰਾਂ ‘ਚ ਵੀ ਅੰਗਦਾਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ। ਇਸ ਮੌਕੇ ਜੀਵਨ ਸਿੰਘ ਸਹੋਤਾ, ਹਰਜੀਤ ਕੌਰ, ਰਾਜਿੰਦਰ ਕੁਮਾਰ ,ਪ੍ਰਲਾਦ ਸਿੰਘ, ਜਸਵੀਰ ਸਿੰਘ, ਰਜਨੀ ਰਾਣੀ ਆਸ਼ਾ, ਮੀਨਾ, ਆਸ਼ਾ ਰਾਣੀ, ਰਵਲਜੀਤ ਕੌਰ, ਵੀਰਪਾਲ ਕੌਰ ਹਾਜ਼ਰ ਸਨ।