ਸਰਬਤ ਸਿਹਤ ਬੀਮਾ ਯੋਜਨਾਂ ਤਹਿਤ ਹਸਪਤਾਲਾਂ’ਚ ਨਕਦੀ ਰਹਿਤ ਇਲਾਜ ਜਾਰੀ

ਸਰਬਤ ਸਿਹਤ ਬੀਮਾ ਯੋਜਨਾਂ ਤਹਿਤ ਹਸਪਤਾਲਾਂ’ਚ ਨਕਦੀ ਰਹਿਤ ਇਲਾਜ ਜਾਰੀ

ਸਰਬਤ ਸਿਹਤ ਬੀਮਾ ਯੋਜਨਾਂ ਤਹਿਤ ਹਸਪਤਾਲਾਂ’ਚ ਨਕਦੀ ਰਹਿਤ ਇਲਾਜ ਜਾਰੀ

ਸਰਦੂਲਗੜ੍ਹ- 1 ਮਾਰਚ(ਜ਼ੈਲਦਾਰ ਟੀ.ਵੀ.) ਸਿਵਲ ਸਰਜਨ ਮਾਨਸਾ ਡਾਕਟਰ ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ’ਚ ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਦੇ ਪਿੰਡਾਂ’ਚ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਨਕਦੀ ਰਹਿਤ ਇਲਾਜ ਦੀ ਸਹੂਲਤ ਸਬੰਧੀ ਜਾਣਕਾਰੀ ਦਿੱਤੀ ਗਈ।ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾਂ ਦੇ ਲਾਭਪਾਤਰੀ ਕਿਸਾਨਾਂ, ਉਸਾਰੀ ਕਿਰਤੀਆਂ, ਨੀਲੇ ਕਾਰਡ ਹੋਲਡਰ ਅਤੇ ਛੋਟੇ ਵਪਾਰੀਆਂ ਨੂੰ ਇਸ ਸਕੀਮ ਤਹਿਤ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਮਾਨਸਾ ਦੇ ਡਾਕਟਰ ਪੰਕਜ਼ ਸ਼ਰਮਾ,ਡਾਕਟਰ ਮਾਨਵ ਜਿੰਦਲ,ਜਿੰਦਲ ਆਰਥੋ ਕੇਅਰ ਹੱਡੀਆਂ ਤੇ ਜੋੜਾਂ ਦੇ ਹਸਪਤਾਲ, ਡਾਕਟਰ ਪਰਦੀਪ, ਅਡਵਾਂਸ ਅੱਖਾਂ ਦਾ ਹਸਪਤਾਲ, ਅਪ੍ਰੇਸ਼ਨਾਂ ਦੇ ਰੇਖੀ ਹਸਪਤਾਲ, ਕੁਲਵੰਤ ਨਰਸਿੰਗ ਹੋਮ, ਡਾਕਟਰ ਵਿਵੇਕ ਹਾਰਟ(ਜਨਰਲ ਰੋਗ)ਹਸਪਤਾਲ ਵਿਚ ਇਲਾਜ ਕਰਾਉਣ ਦੀ ਸਹੂਲਤ ਹੈ।ਸਰਕਾਰੀ ਤੇ ਸੂਚੀਬੱਧ ਹਸਪਤਾਲਾਂ ਵਿਚ ਇੰਨ੍ਹਾਂ ਕਾਰਡਾਂ ਰਾਹੀਂ ਲਾਭਪਾਤਰੀ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਪੰਜ ਲੱਖ ਤੱਕ ਦਾ ਡਾਕਟਰੀ ਇਲਾਜ ਮੁਫ਼ਤ ਕਰਵਾ ਸਕਦੇ ਹਨ।ਸਰਬਤ ਸਿਹਤ ਬੀਮਾ ਯੋਜਨਾਂ ਕਾਰਡ ਸਿਹਤ ਕੇਂਦਰ ਖਿਆਲਾ ਕਲਾਂ ਤੇ ਭੀਖੀ ਵਿਖੇ ਹਰ ਰੋਜ਼ ਬਣਾਏ ਜਾਂਦੇ ਹਨ।ਇਸ ਮੌਕੇ ਅਰੋਗਿਆ ਮਿੱਤਰ ਰਘਵੀਰ ਸਿੰਘ ਤੋਂ ਇਲਾਵਾ ਹੋਰ ਸਿਹਤ ਕਰਮਚਾਰੀ ਤੇ ਲੋਕ ਹਾਜ਼ਰ ਸਨ।

Read Previous

ਧਮਕੀਆਂ ਮਿਲਣ ਦੇ ਖਿਲਾਫ ਸਿਵਲ ਹਸਪਤਾਲ ਸਰਦੂਲਗੜ੍ਹ ਦੇ ਮੁਲਾਜ਼ਮ ਲਗਾਉਣਗੇ 3 ਮਾਰਚ ਨੂੰ ਧਰਨਾ

Read Next

ਮਾਲਵਾ ਕਾਲਜਿਜ਼ ਸਰਦੂਲੇਵਾਲਾ ਵਿਖੇ ਰੂਬਰੂ ਹੋਏ ਡਾ. ਬਲਜਿੰਦਰ ਸਿੰਘ ਸੇਖੋਂ

Leave a Reply

Your email address will not be published. Required fields are marked *

Most Popular

error: Content is protected !!