ਸਰਦੂਲੇਵਾਲ ਕ੍ਰਿਕਟ ਕੱਪ ਤੇ ਘੁਕਾਂਵਾਲੀ (ਹਰਿਆਣੇ) ਦਾ ਕਬਜ਼ਾ

ਸਰਦੂਲੇਵਾਲ ਕ੍ਰਿਕਟ ਕੱਪ ਤੇ ਘੁਕਾਂਵਾਲੀ (ਹਰਿਆਣੇ) ਦਾ ਕਬਜ਼ਾ

ਪੰਜਾਬ,ਹਰਿਆਣਾ ਤੇ ਰਾਜਸਥਾਨ ਤੋਂ 48 ਟੀਮਾਂ ਨੇ ਕੀਤੀ ਸ਼ਿਰਕਤ

ਸਰਦੂਲਗੜ੍ਹ–3 ਦਸੰਬਰ (ਜ਼ੈਲਦਾਰ ਟੀ.ਵੀ.) 108 ਸੰਤ ਬਾਬਾ ਜੰਡ ਦਾਸ ਕ੍ਰਿਕਟ ਕਲੱਬ ਸਰਦੂਲੇਵਾਲਾ ਨੇ ਪਿੰਡ ਦੇ ਖੇਡ ਮੈਦਾਨ ਅੰਦਰ ਸਵਰਗੀ ਗੁਰਵਿੰਦਰ ਸਿੰਘ ਕਾਲੂ ਦੀ ਯਾਦ’ਚ 5 ਦਿਨਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ।ਕਲੱਬ ਪ੍ਰਧਾਨ ਗੁਰਦੀਪ ਸਿੰਘ ਸੋਨੀ ਤੇ ਮੀਤ ਪ੍ਰਧਾਨ ਜੀਵਨ ਸਿੰਘ ਨੇ ਦੱਸਿਆ ਕਿ ਪੰਜਾਬ,ਹਰਿਆਣਾ,ਰਾਜਸਥਾਨ ਤੋਂ ਆਈਆਂ 48 ਟੀਮਾਂ ਨੈ ਆਪਣੀ ਖੇਡ ਦੇ ਜੌਹਰ ਦਿਖਾਏ।ਫਾਈਨਲ ਮੁਕਾਬਲੇ ਦੀ ਫਸਵੀਂ ਟੱਕਰ’ਚ ਘੁਕਾਂਵਾਲੀ (ਹਰਿਆਣਾ) ਨੇ ਨਸੀਬਪੁਰਾ (ਪੰਜਾਬ) ਦੀ ਟੀਮ ਨੂੰ ਹਰਾ ਕੇ 51000 ਹਜ਼ਾਰ ਰੁ. ਨਕਦ ਇਨਾਮ ਸਮੇਤ ਕੱਪ ਤੇ ਕਬਜ਼ਾ ਕੀਤਾ।ਉਪ ਜੇਤੂ ਨਸੀਬਪੁਰ ਨੂੰ 31000 ਰੁ.ਨਕਦ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।ਇਸੇ ਤਰਾਂ ਸਿਰਸਾ ਸਿਟੀ ਤੀਜੇ ਅਤੇ ਆਦਮਕੇ ਦੀ ਟੀਮ ਚੌਥੇ ਸਥਾਨ ਤੇ ਰਹੀ।ਦੋਵੇਂ ਟੀਮਾਂ ਨੂੰ 21-21 ਸੌ ਰੁ.ਨਕਦ ਰਾਸ਼ੀ ਦੇ ਇਨਾਮ ਦਿੱਤੇ ਗਏ।ਬੈਸਟ ਪਲੇਅਰ ਚੁਣੇ ਗਏ ਰਣਜੀਤ ਸਿੰਘ ਬਲੈਕੀ ਭੁੱਚੋ ਤੇ ਡਾਕਟਰ ਬਠਿੰਡਾ ਨੂੰ 3100 ਰੁ. ਨਕਦ ਅਤੇ ਯਾਦਗਾਰੀ ਤੋਹਫਿਆਂ ਨਾਲ ਨਿਵਾਜਿਆ ਗਿਆ।ਖੇਡ ਮੇਲੇ ਦੌਰਾਨ ਦਰਸ਼ਕਾਂ ਤੇ ਪ੍ਰਬੰਧਕਾਂ ਦਾ ਦਿਲ ਜਿੱਤਣ ਵਾਲੇ ਗੁਰਪ੍ਰੀਤ ਸਿੰਘ ਗਾਂਧੀ ਆਦਮਕੇ ਤੇ ਪੋਪਲ਼ ਸਿੰਘ ਮਲੂਕਪੁਰ ਨੂੰ ਵਾਸ਼ਿੰਗ ਮਸ਼ੀਨਾਂ ਦੇ ਕੇ ਸਨਮਾਨਿਤ ਕੀਤਾ।ਸੰਤ ਕਿੱਕਰ ਦਾਸ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।ਵਿਸ਼ੇਸ਼ ਤੌਰ ਤੇ ਹਾਜ਼ਰ ਐਡਵੋਕੇਟ ਕ੍ਰਿਸ਼ਨ ਸਿੰਘ ਬਾਠ ਨੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਖੇਡਾਂ ਹਮੇਸ਼ਾਂ ਸਮਾਜ ਅੰਦਰ ਭਾਈਚਾਰਕ ਸਾਂਝ ਪੈਦਾ ਕਰਦੀਆਂ ਹਨ।ਇਸ ਮੌਕੇ ਸਰਪੰਚ ਕੁਲਵਿੰਦਰ ਸਿੰਘ,ਕਰਮਾ ਸਿੰਘ ਸਾਬਕਾ ਸਰਪੰਚ,ਸੁਖਵਿੰਦਰ ਸਿੰਘ ਗੱਗੀ,ਅਰਸ਼ਦੀਪ ਸਿੰਘ ਤੋਂ ਇਲਾਵਾ ਸਮੂਹ ਕਲੱਬ ਮੈਂਬਰ ਤੇ ਪਿੰਡ ਵਾਸੀ ਹਾਜ਼ਰ ਸਨ।

Read Previous

ਬੁਰਜ ਭਲਾਈਕੇ ਦੀ ਮਲਕੀਤ ਕੌਰ ਨੂੰ ਮਿਲੇਗਾ ਸਟੇਟ ਅਵਾਰਡ

Read Next

ਵੋਟਾਂ ਦੇ ਸੁਧਾਈ ਪ੍ਰੋਗਰਾਮ ਸਬੰਧੀ ਉਪ ਮੰਡਲ ਮੈਜਿਸਟ੍ਰੇਟ ਨੇ ਕੀਤੀ ਇਕੱਤਰਤਾ

Leave a Reply

Your email address will not be published. Required fields are marked *

Most Popular

error: Content is protected !!