ਸਰਦੂਲਗੜ੍ਹ ਹਲਕੇ ‘ਚ ਕਾਂਗਰਸ ਹੋਈ ਮਜ਼ਬੂਤ, ਪ੍ਰੋਫੈਸਰ ਜੀਵਨ ਦਾਸ ਬਾਵਾ ਨੇ ਕੀਤੀ ਘਰ ਵਾਪਸੀ

ਸਰਦੂਲਗੜ੍ਹ ਹਲਕੇ ‘ਚ ਕਾਂਗਰਸ ਹੋਈ ਮਜ਼ਬੂਤ, ਪ੍ਰੋਫੈਸਰ ਜੀਵਨ ਦਾਸ ਬਾਵਾ ਨੇ ਕੀਤੀ ਘਰ ਵਾਪਸੀ

ਪ੍ਰੋਫੈਸਰ ਜੀਵਨ ਦਾਸ ਬਾਵਾ ਨੇ ਕੀਤੀ ਘਰ ਵਾਪਸੀ

ਸਰਦੂਲਗੜ੍ਹ-25 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ)
ਬਠਿੰਡਾ ਲੋਕ ਸਭਾ ਤੋਂ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦੀ ਚੋਣ ਮੁਹਿੰਮ ਨੂੰ ਸਰਦੂਲਗੜ੍ਹ ਹਲਕੇ ‘ਚ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ  ਜਦੋਂ ਭਾਜਪਾ ਆਗੂ ਪ੍ਰੋਫੈਸਰ ਜੀਵਨ ਦਾਸ ਬਾਵਾ ਮੋਫਰ ਪਰਿਵਾਰ ਦੇ ਯਤਨਾਂ ਸਦਕਾ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ। ਜ਼ਿਕਰ ਯੋਗ ਹੈ ਪ੍ਰੋਫੈਸਰ ਬਾਵਾ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਤੇ ਭਾਜਪਾ ਦੇ ਮਾਨਸਾ ਹਲਕੇ ਤੋਂ ਸਾਂਝੇ ਉਮੀਦਵਾਰ ਸਨ। ਉਨ੍ਹਾਂ ਨੇ ਆਪਣਾ ਸਿਆਸੀ ਜੀਵਨ ਕਾਂਗਰਸ ਪਾਰਟੀ ਤੋਂ ਹੀ ਸ਼ੁਰੂ ਕੀਤਾ ਸੀ। ਕਾਂਗਰਸ ‘ਚ ਰਹਿੰਦੇ ਸਮੇਂ ਉਹ ਪਾਰਟੀ ਦੇ ਕਈ ਚੰਗੇ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ‘ਜੀਵਨ ਦਾਸ ਬਾਵਾ’ ਨੂੰ ਪਾਰਟੀ ‘ਚ ਸ਼ਾਮਲ ਕੀਤਾ। ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਤੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਖੁਸ਼ੀ ਜ਼ਾਹਿਰ ਹੋਏ ਕਰਦੇ ਹੋਏ ਕਿਹਾ ਪ੍ਰੋਫੈਸਰ ਬਾਵਾ ਦੇ ਆਉਣ ਨਾਲ ਸਰਦੂਲਗੜ੍ਹ ‘ਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ।

Read Previous

ਖੂਨਦਾਨੀ ਤੋਤਾ ਸਿੰਘ ਹੀਰਕੇ ਨੂੰ ਸਦਮਾ, ਪਤਨੀ ਦੀ ਮੌਤ

Read Next

ਸੀ. ਪੀ. ਆਈ. ਐੱਮ. ਐੱਲ. ਲਿਬਰੇਸ਼ਨ ਵਲੋਂ ਜਤਿਮਹਿੰਦਰ ਸਿੱਧੂ ਦੇ ਹੱਕ ‘ਚ ਜਨਤਕ ਇਕੱਠ

Leave a Reply

Your email address will not be published. Required fields are marked *

Most Popular

error: Content is protected !!