ਸਰਦੂਲਗੜ੍ਹ ਸਿਹਤ ਵਿਭਾਗ ਵਲੋਂ ਪੋਸ਼ਣ ਮਹੀਨੇ ਤਹਿਤ ਜਾਗਰੂਕਤਾ ਕੈਂਪ
ਸਰਦੂਲਗੜ੍ਹ-5 ਸਤੰਬਰ 2024 (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਵਲ ਸਰਜਨ ਮਾਨਸਾ ਡਾਕਟਰ ਹਰਦੇਵ ਸਿੰਘ ਦੇ ਦਿਸ਼ਾਂ ‘ਤੇ ਸਤੰਬਰ ਮਹੀਨੇ ਨੂੰ ਪੋਸ਼ਣ ਮਾਹ ਦੇ ਤੌਰ ਤੇ ਮਨਾਉਣ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਵਨੀਤ ਕੌਰ ਨੇ ਦੱਸਿਆ ਕਿ ਬਲਾਕ ਸਰਦੂਲਗੜ੍ਹ ਦੇ ਵੱਖ-ਵੱਖ ਪਿੰਡਾਂ ‘ਚ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲਗਾ ਕੇ ਪੋਸ਼ਣ ਮਾਹ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ ਸੰਤੁਲਿਤ ਖ਼ੁਰਾਕ ਤੋਂ ਇਲਾਵਾ ਪ੍ਰੋਟੀਨ, ਕਾਰਬੋਹਾਈਡਰੇਟਸ, ਫੈਟਸ, ਵਿਟਾਮਿਨ, ਖਣਿਜ, ਫੋਕਟ ਪਦਾਰਥਾਂ ਦੀ ਮਨੁੱਖੀ ਸਰੀਰ ਨੂੰ ਕੀ ਲੋੜ ਹੈ, ਦੇ ਵਿਸ਼ੇ ‘ਤੇ ਵਿਸਥਾਰ ਨਾਲ ਦੱਸਿਆ ਜਾਂਦਾ ਹੈ। ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਕਿਹਾ ਸੰਤੁਲਿਤ ਖ਼ੁਰਾਕ ਤੋਂ ਭਾਵ ਮਹਿੰਗੇ ਖਾਦ ਪਦਾਰਥ ਤੋਂ ਨਹੀਂ ਸਗੋਂ ਮੌਸਮੀ ਤੇ ਆਮ ਮਿਲ ਸਕਣ ਵਾਲੀ ਖ਼ੁਰਾਕ ਤੋਂ ਹੈ ਜੋ ਮਨੱੁਖੀ ਸਰੀਰ ਦੇ ਵਾਧੇ ਤੇ ਵਿਕਾਸ ਲਈ ਲਾਹੇਵੰਦ ਹੋ ਸਕੇ। ਇਸ ਮੌਕੇ ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ, ਏ. ਐਨ. ਐਮ. ਹਰਜੀਤ ਕੌਰ, ਜਸਵਿੰਦਰ ਕੌਰ, ਆਸ਼ਾ ਰਾਣੀ, ਵੀਰਪਾਲ ਕੌਰ, ਰਜਨੀ ਰਾਣੀ, ਸੋਨਾ ਰਾਣੀ, ਮੀਨਾ ਰਾਣੀ ਹਾਜ਼ਰ ਸਨ।