ਬਿਨਾਂ ਕਿਸੇ ਭੇਦ ਭਾਵ ਤੋਂ ਸਿਹਤ ਸੇਵਾਵਾਂ ਦੇਣ ਦਾ ਕੀਤਾ ਪ੍ਰਣ
ਸਰਦੂਲਗੜ੍ਹ-31 ਜਨਵਰ(ਜ਼ੈਲਦਾਰ ਟੀ.ਵੀ.)ਸਿਹਤ ਵਿਭਾਗ ਸਰਦੂਲਗੜ੍ਹ ਵਲੋਂ ਕੁਸ਼ਟ ਰੋਗ ਜਾਗਰੂਕਤਾ ਮਹਿੰਮ ਦੀ ਸ਼ੁਰੂਆਤ ਮੌਕੇ ਇਕ ਪ੍ਰਣ ਕੀਤਾ ਗਿਆ।ਸਥਾਨਕ ਸਿਵਲ ਹਸਤਪਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ’ਚ ਸਮੂਹ ਸਟਾਫ ਨੇ ਸਹੁੰ ਚੁੱਕੀ ਕਿ ਉਹ ਕੁਸ਼ਟ ਰੋਗ ਦੇ ਸ਼ਿਕਾਰ ਵਿਅਕਤੀਆਂ ਨੂੰ ਕਿਸੇ ਭੇਦ ਭਾਵ ਤੋਂ ਬਿਨਾਂ ਵਧੀਆ ਤੇ ਹਰ ਸੰਭਵ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਯਤਨਸ਼ੀਲ ਰਹਿਣਗੇ।ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ ਨੇ ਦੱਸਿਆ ਕਿ ਚਮੜੀ ਤੇ ਤਾਂਬੇ ਰੰਗੇ ਧੱਬੇ,ਠੰਡਾ ਜਾਂ ਗਰਮ ਮਹਿਸੂਸ ਨਾ ਹੋਵੇ ਤਾਂ ਉਸੇ ਵਕਤ ਨੇੜਲੇ ਸਿਹਤ ਕੇਂਦਰ ਸੰਪਰਕ ਕਰਨਾ ਚਾਹੀਦਾ ਹੈ।ਇਸ ਮੌਕੇ ਡਾ.ਅਮਨਦੀਪ ਕੰਬੋਜ,ਫਾਰਮੇਸੀ ਅਫ਼ਸਰ ਪ੍ਰਭਜੋਤ ਕੌਰ,ਅਵਤਾਰ ਸਿੰਘ,ਰਵਿੰਦਰ ਸਿੰਘ ਰਵੀ,ਪਰਲਾਦ ਸਿੰਘ,ਨਰਿੰਦਰ ਸਿੰਘ ਸਿੱਧੂ,ਕੁਲਵਿੰਦਰ ਸਿੰਘ ਹਾਜ਼ਰ ਸਨ।