ਸਰਦੂਲਗੜ੍ਹ ਸਿਹਤ ਵਿਭਾਗ ਨੇ ਧੀਆਂ ਦੀ ਲੋਹੜੀ ਮਨਾਈ
ਸਰਦੂਲਗੜ੍ਹ-14 ਜਨਵਰੀ 2025 (ਪ੍ਰਕਾਸ਼ ਸਿੰਘ ਜ਼ੈਲਦਾਰ)
ਸਰਕਾਰੀ ਹਸਪਤਾਲ ਸਰਦੂਲਗੜ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ। ਸੀਨੀਅਰ ਮੈਡੀਕਲ ਅਫ਼ਸਰ ਡਾ.ਵਿਜੈ ਕੁਮਾਰ ਜਿੰਦਲ ਨੇ ਕਿਹਾ ਧੀਆਂ ਕਿਸੇ ਖੇਤਰ ‘ਚ ਘੱਟ ਨਹੀਂ ਸਗੋਂ ਸਮਾਜ ਲਈ ਪ੍ਰੇਰਣਾ ਸ੍ਰੋਤ ਹਨ। ਡਾ. ਵੇਦ ਪ੍ਰਕਾਸ਼ ਸੰਧੂ ਨੇ ਕਿਹਾ ਕਿ ਦੇਸ਼ ਦੀ ਤਰੱਕੀ ਤੇ ਸਮਾਜ ਦੀ ਮਜ਼ਬੂਤੀ ਲਈ ਔਰਤ ਦਾ ਸਤਿਕਾਰ ਜ਼ਰੂਰੀ ਹੈ। ਸਿਹਤ ਵਿਭਾਗ ਵਲੋਂ ਨਵਜੰਮੀਆਂ ਬੱਚੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਹਰਮੀਤ ਸਿੰਘ, ਡਾ. ਸੋਹਨ ਲਾਲ ਅਰੋੜਾ, ਪ੍ਰੇਮ ਕੁਮਾਰ, ਨਗਰ ਪੰਚਾਇਤ ਮੀਤ ਦੇ ਪ੍ਰਧਾਨ ਬਿੰਦਰ ਸਿੰਘ, ਪ੍ਰਦੀਪ ਕੁਮਾਰ ਕਾਕਾ ਉੱਪਲ, ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ, ਗੁਰਵਿੰਦਰ ਕੌਰ, ਤਰਨਜੀਤ ਕੌਰ, ਰੁਪਿੰਦਰ ਸਿੰਘ ਮਾਨ, ਜਗਮੀਤ ਸਿੰਘ, ਨਿਰਮਲ ਕੌਰ, ਵੀਨਾ ਰਾਣੀ, ਰਵਿੰਦਰ ਸਿੰਘ ਰਵੀ, ਜੀਵਨ ਸਿੰਘ ਸਹੋਤਾ, ਹੇਮਰਾਜ ਸ਼ਰਮਾ, ਰਾਣੀ ਕੌਰ ,ਪਰਲਾਦ ਸਿੰਘ, ਜਸਵੀਰ ਸਿੰਘ ਹਾਜ਼ਰ।